Jalandhar
ਚਾਂਦੀ ਦਾ ਤਗਮਾ ਜਿੱਤ ਸਮਾਜ ਲਈ ਮਿਸਾਲ ਬਣੀ ਕਾਸਟੇਬਲ ਬਲਜੀਤ ਕੌਰ
Constable Baljit Kaur becomes an example for the society by winning the silver medal

Constable Baljit Kaur becomes an example for the society by winning the silver medal
ਗੁਰਪ੍ਰੀਤ, ਲਾਂਬੜਾ
ਇੱਕ ਮਾਣ ਵਾਲਾ ਪਲ ਪੰਜਾਬ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ ਪੰਜਾਬ ਪੁਲਿਸ ਦੀ ਮੁਲਾਜ਼ਮ ਕਾਂਸਟੇਬਲ ਬਲਜੀਤ ਕੌਰ (332/ਐਸਬੀਐਸ ਨਗਰ), ਜੋ ਇਸ ਸਮੇਂ ਸੈਂਟਰ ਸਪੋਰਟਸ ਪੀਏਪੀ ਹੈੱਡਕੁਆਰਟਰ ਵਿਖੇ ਤਾਇਨਾਤ ਹੈ, ਨੇ ਵੀਅਤਨਾਮ ਵਿੱਚ ਹੋਈ 9ਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਤਮਗਾ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਮਿਹਨਤ ਨੂੰ ਸਲਾਮ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਦੁਨੀਆਂ ਨੂੰ ਦਿੱਤਾ ਸੰਦੇਸ਼ ਕੀ ਧੀਆਂ ਨੂੰ ਵੱਧ ਤੋਂ ਵੱਧ ਪੜਾਓ ਅਤੇ ਖੇਡਾਂ ਨਾਲ ਜੋੜੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਧੀਆਂ ਮਾਪਿਆਂ ਦਾ ਦੇਸ਼ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਅਤੇ ਬੁਲੰਦੀਆਂ ਨੂੰ ਛੂਹ।ਇਸ ਮੌਕੇ ‘ਤੇ ਪੰਜਾਬੀ ਕਲਾਕਾਰ ਗੁਲਜ਼ਾਰ ਲਾਹੌਰੀਆ ਵੀ ਮੌਜੂਦ ਸਨ। ਉਨ੍ਹਾਂ ਬਲਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ।









