IndiaWorld

ਆਸਟ੍ਰੇਲੀਆ ਸਰਕਾਰ ਵਲੋਂ ਇਕ ਭਾਰਤੀ ਪਰਿਵਾਰ ਨੂੰ ਡਿਪੋਟ ਕਰਨ ਦੇ ਹੁਕਮ ਜਾਰੀ

ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀ ਪਰਿਵਾਰ ਨੂੰ ਆਸਟ੍ਰੇਲੀਆ ਸਰਕਾਰ ਨੇ ਡਿਪੋਟ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਉਹਨਾਂ ਦੇ 10 ਸਾਲਾਂ ਬੱਚੇ ਨੂੰ Down Syndrome ਦੀ ਬਿਮਾਰੀ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਟੈਕਸਪੇਅਰ ‘ਤੇ ਬੋਝ ਪਏਗਾ।

ਪਰਥ ਵਿਚ ਰਹਿੰਦੇ ਇਸ ਭਾਰਤੀ ਮੂਲ ਦੇ ਪਰਿਵਾਰ ਨੇ ਆਸਟ੍ਰੇਲੀਆ ਵਿਚ ਕੋਈ ਵੀ ਐਸਾ ਜੁਰਮ ਨਹੀਂ ਕੀਤਾ ਜਿਸ ਕਰ ਕੇ ਉਹਨਾਂ ਨੂੰ ਇਹ ਸਜ਼ਾ ਮਿਲ ਰਹੀ ਹੈ।

ਬੱਚੇ ਨੂੰ Down Syndrome ਹੋਣ ਕਰ ਕੇ ਇੱਥੇ ਆਸਟ੍ਰੇਲੀਆ ਵਿਚ ਇਸ ਬੱਚੇ ਨੂੰ ਸਰਕਾਰੀ ਖ਼ਜ਼ਾਨੇ ‘ਤੇ ਬੋਝ ਮੰਨਿਆ ਜਾ ਰਿਹਾ ਹੈ। ਇਸ ਪਰਿਵਾਰ ਵਿਚ ਚਾਰ ਮੈਂਬਰ ਹਨ, ਕਰੀਬ ਸੱਤ ਸਾਲ ਪਹਿਲਾਂ ਇਹ ਪਰਿਵਾਰ student visa ‘ਤੇ ਆਸਟ੍ਰੇਲੀਆ ਆਇਆ ਸੀ। ਬੱਚੇ ਦਾ ਨਾਮ ਆਰੀਅਨ ਹੈ ਤੇ ਉਸ ਦੇ ਪਿਤਾ ਅਨੀਸ਼ ਜੋ ਕਿ telecommunications ਵਿਚ ਕੰਮ ਕਰਦੇ ਹਨ ਅਤੇ ਮਾਤਾ ਕ੍ਰਿਸ਼ਨਾ ਇੱਕ ਸਾਈਬਰ ਸਕਿਊਰਟੀ ਐਕਸਪਰਟ ਹੈ।

ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪੱਕੀ ਨਾਗਰਿਕਤਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਕਿਉਂਕਿ ਆਰੀਅਨ ਦੀ ਬਿਮਾਰੀ ਨੂੰ ਸਰਕਾਰੀ ਖ਼ਜ਼ਾਨੇ ‘ਤੇ ਬੋਝ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਆਸਟ੍ਰੇਲੀਆ ਛੱਡ ਕੇ ਜਾਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹਾਲਾਂਕਿ ਆਰੀਅਨ ਅਤੇ ਉਸ ਦੀ ਅੱਠ ਸਾਲਾ ਭੈਣ Aaryasree ਕੋਲ ਰਹਿਣ ਲਈ ਹੋਰ ਕੋਈ ਘਰ ਵੀ ਨਹੀਂ ਹੈ

Leave a Reply

Your email address will not be published. Required fields are marked *

Back to top button