ਕਿਉਂ ਖੋਹੀ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਜਥੇਦਾਰੀ?
ਕਿਉਂ ਖੋਹੀ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਜਥੇਦਾਰੀ?
ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਬਤੌਰ ਜਥੇਦਾਰ ਸੇਵਾਂਵਾ ਖ਼ਤਮ ਕਰਨ ਤੇ ਘਿਰੇ ਧਾਮੀ?
ਅਮਨਦੀਪ ਸਿੰਘ ਦੀ ਵਿਸ਼ੇਸ ਰਿਪੋਰਟ
ਕੱਲ ਸ਼੍ਰੋਮਣੀ ਕਮੇਟੀ ਦੀ ਕੌਰ ਕਮੇਟੀ ਦੀ ਮੀਟਿੰਗ ਵਿੱਚ ਇੱਕ ਵਾਰ ਫਿਰ ਲਿਫਾਫੇ ਚੋਂ ਨਿੱਕਲੇ ਆਰਡਰ ਨੂੰ ਪਾਸ ਕਰਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਝੱਟਕਾ ਦਿੰਦੇ ਜਥੇਦਾਰੀ ਦੀਆਂ ਸੇਵਾਵਾਂ ਖ਼ਤਮ ਕਰ ਦੇਣ ਬਾਅਦ ਹਰਜਿੰਦਰ ਸਿੰਘ ਧਾਮੀ ਮਿੰਟ ਚ ਰਫ਼ੂਚੱਕਰ ਹੋ ਗਏ ਤੇ ਏ ਦੱਸ ਗਏ ਕਿ ਉਹ ਵਾਕਿਆ ਹੀ ਵਫ਼ਾਦਾਰ ਨੇ ਆਪਣੇ ਆਕਾ ਦੇ। ਜ਼ਿਕਰੇ ਜੋਗ ਹੈ ਧਾਮੀ ਵੱਡੇ ਬਾਦਲ ਦੇ ਭੋਗ ਤੇ ਏ ਬੋਲੇ ਸੀ ਕਿ ਬਾਦਲ ਉਹਨਾਂ ਨੂੰ ਵੱਡੇ ਪੁੱਤਰ ਵਾਂਗ ਹੀ ਮੰਨਦਾ ਸੀ। ਤੇ ਨਾਲ ਏ ਵੀ ਬੋਲਿਆ ਮੇਰੇ ਛੋਟੇ ਵੀਰ ਸੁਖਬੀਰ ਦਾ ਮੈਂ ਧੰਨਵਾਦ ਕਰਦਾ ਜਿਹਨਾਂ ਮੇਰੀ ਵਫ਼ਾਦਾਰੀ ਦੇਖਦੇ ਮੈਂਨੂੰ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਦਿੰਦੇ ਪ੍ਰਧਾਨਗੀ ਦਿੱਤੀ ਹੈ। ਹੁਣ ਤੁਸੀਂ ਦਸੋ ਇਹੋ ਜਿਹਾ ਬੰਦਾ ਕਿਸਦੇ ਕਹੇ ਏ ਵੱਡਾ ਫ਼ੈਸਲਾ ਕੱਲ ਅੰਦਰ ਵਿਰੋਧ ਹੋਣ ਤੋਂ ਬਾਅਦ ਵੀ ਕਰ ਗਿਆ। ਤੇ ਇੱਕ ਵਾਰ ਫਸੀਲ ਦੇ ਹੁਕਮ ਨੂੰ ਬੋਸ ਵਾਂਗ ਟਿੱਚ ਸਮਝਿਆ ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਐਕਸ਼ਨ ਨਹੀਂ ਹੋਇਆ? ਇਥੋਂ ਸਾਫ ਹੀ ਹੈ ਚੋਰ ਕੁੱਤੀ ਰਲੇ ਹੋਏ ਹਨ। ਪਰ ਸ਼੍ਰੀ ਅਕਾਲ ਤੱਖਤ ਸਾਹਿਬ ਜੀ ਦੀ ਮਰਿਯਾਦਾ ਤੇ ਨਾ ਚੱਲ ਕੇ ਇਹਨਾਂ ਸੁਧਾਰ ਲਹਿਰ ਵਾਲਿਆਂ ਦਾ ਦੋਸ਼ ਆਪਣੇ ਤੇ ਜੜ ਲਿਆ ਕਿ ਏ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਭਗੋੜਾ ਹੋ ਚੁੱਕੇ ਨੇ। ਅੱਜ 7 ਮੈਂਬਰੀ ਕਮੇਟੀ ਜੋ ਫਸੀਲ ਤੋਂ ਬਣਾਈ ਗਈ ਹੈ ਉਸ ਦੀ ਅੱਜ ਮੀਟਿੰਗ ਹੈ। ਉਸ ਵਿੱਚ ਜੋ ਬਾਦਲ ਖੇਮੇ ਵਲੋਂ ਭਰਤੀ ਕੀਤੀਆਂ ਹਨ ਗਿਆਨੀ ਹਰਪ੍ਰੀਤ ਸਿੰਘ ਉਸ ਵਿੱਚ ਰੋੜਾ ਸਨ ਤਾਂ ਖੋਹੀ ਜਥੇਦਾਰੀ?ਹੋ ਸੱਕਦਾ ਹੁਣ ਉਹ ਮੀਟਿੰਗ ਵੀ ਰੱਦ ਕਰ ਦੇਣ. ਪਰ ਏ ਫੈਸਲੇ ਬਾਅਦ ਵੱਖਰੇ ਵੱਖਰੇ ਪੰਥਕ ਆਗੂਆਂ ਨੇ ਕਿਹਾ ਏ ਸਿੱਧਾ ਹਮਲਾ ਫਸੀਲ ਤੋਂ ਸੁਣਾਏ ਹੁਕਮਾਂ ਤੇ ਹੋ ਰਿਹਾ। ਜਦਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਮੈਂਨੂੰ 6 ਦਸੰਬਰ ਨੂੰ ਪੱਤਾ ਲੱਗ ਗਿਆ ਸੀ। ਅਗਲੀ ਰਣਨੀਤੀ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ। ਉੱਥੇ ਵਿਦੇਸ਼ ਗਏ ਜਾਂ ਭੇਜੇ ਗਿਆਨੀ ਰਘਬੀਰ ਸਿੰਘ ਜੀ ਦਾ ਕੌਈ ਪ੍ਰਤੀਕਰਮ ਹਾਲੇ ਨਹੀਂ ਆਇਆ। ਪੰਥਕ ਹਲਕਿਆ ਵਿੱਚੋ ਹਰਪ੍ਰੀਤ ਸਿੰਘ ਜੀ ਦਾ ਕਹਿਣਾ ਕਿ 80% ਆਗੂ ਮੇਰੇ ਹੱਕ ਵਿੱਚ ਹਨ। ਹੁਣ ਅਗਲੇ ਦਿਨ ਦੱਸਣਗੇ ਕਿ ਭਰਤੀ, ਜਾਂ ਜਥੇਦਾਰ ਨੂੰ ਹਟਾਣਾ ਵਰਗੇ ਮਸਲੇ ਤੇ ਕੀ ਐਕਸ਼ਨ ਹੁੰਦਾ ਹੈ।