JalandharReligious

ਹੁਣ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਮਨਾਉਣ ਗਏ ਧਾਮੀ ਨੂੰ!

ਹੁਣ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਮਨਾਉਣ ਗਏ ਧਾਮੀ ਨੂੰ!

ਜਥੇਦਾਰ ਸ਼੍ਰੀ ਅਕਾਲ ਤੱਖਤ ਗਿਆਨੀ ਰਘਬੀਰ ਸਿੰਘ ਥੋੜੀ ਦੇਰ ਵਿੱਚ ਹਰਜਿੰਦਰ ਸਿੰਘ ਧਾਮੀ ਘਰ ਹੁਸ਼ਿਆਰਪੁਰ ਪੁੱਜਣਗੇ!

ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ 28/2/25🌀

ਦਾਗੀਆਂ ਨੂੰ ਮਣਾਉਣ ਸਿੰਘ ਸਾਹਿਬ ਆਪ ਧਾਮੀ ਨੂੰ ਮਣਾਉਣ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਸ਼ਿਆਰਪੁਰ ਲਈ ਨਿਕਲ ਚੁੱਕੇ ਹਨ। ਫਸੀਲ ਤੋਂ ਜਦੋਂ ਸਿਰਸਾ ਵਾਲੇ ਦੀ ਮਾਫੀ ਦੇ 95ਹਜਾਰ ਦੇ ਇਸ਼ਤਿਹਾਰ, ਬੀਬੀ ਜਗੀਰ ਕੌਰ ਨੂੰ ਗਲਤ ਬੋਲਣਾ, ਬਾਦਲ ਦਲ ਦਾ ਮੋਹਰਾ ਹੋਣਾ, ਪਿੱਛਲੇ ਦਿਨੀਂ ਵਿਆਹ ਵਿੱਚ ਬਾਦਲ ਦੇ ਘਰੇ ਜਾਣ ਵਾਲੇ ਧਾਮੀ ਨੂੰ ਆਖਿਰ ਕੀ ਜਥੇਦਾਰ ਸਾਹਿਬ ਨੂੰ ਆਪ ਧਾਮੀ ਘਰ ਜਾਣਾ ਕੀ ਏ ਸਹੀ ਹੈ? ਜ਼ਾਹਿਰ ਹੈ ਬਾਰ ਬਾਰ ਸਿੰਘ  ਸਾਹਿਬ ਧਾਮੀ ਨੂੰ ਅਸਤੀਫ਼ਾ ਵਾਪਿਸ ਲੈਣ ਲਈ ਕਹਿ ਚੁੱਕੇ ਨੇ। ਹਰਜਿੰਦਰ ਸਿੰਘ ਧਾਮੀ ਦਾ ਹਾਲੇ ਅਸਤੀਫ਼ਾ ਮੰਜੂਰ ਨਹੀਂ ਹੋਇਆ। ਹਾਲੇ ਸੂਤਰਾਂ ਦਾ ਕਹਿਣਾ ਏ ਹੈ ਕਿ 7 ਮੈਂਬਰੀ ਕਮੇਟੀ ਜੋ ਸਿੰਘ ਸਾਹਿਬ ਨੇ ਫਸੀਲ ਤੋਂ ਬਣਾਈ ਸੀ ਉਸ ਤੋਂ ਫਾਰਗ ਹੋਣ ਲਈ ਵੀ ਕਿਹਾ ਸੀ। ਹਾਲੇ ਕਿ ਨੇਤਕੀਤਾ ਦੇ ਹਵਾਲੇ ਨਾਲ ਅਸਤੀਫ਼ਾ ਦੇਣ ਵਾਲੇ ਧਾਮੀ ਨੂੰ ਮਰਿਯਾਦਾ ਅਨੁਸਾਰ ਸਿੰਘ ਸਾਹਿਬ ਦਾ ਉਹਨਾਂ ਘਰ ਜਾਣਾ ਠੀਕ ਹੈ  ਕਿ ਨਹੀਂ  ਏ ਤਾਂ ਹੁਣ ਆਪ ਸਭ ਜਾਣ ਗਏ ਹੋ ਕਿ ਜਦੋਂ SGPC ਨੇ ਅਧਿਕਾਰ ਦੱਸੇ ਸੀ ਸਿੰਘ ਸਾਹਿਬ ਉਦੋਂ ਕਹਿੰਦੇ ਮੈਨੂੰ ਅੱਜ ਪਤਾ ਲੱਗਾ ਕਿ ਜਿਸ ਤੱਖਤ ਤੋਂ ਪੂਰੀ ਦੁਨੀਆਂ ਚ ਬੈਠੇ ਸਿੱਖਾਂ ਨੂੰ ਆਸ ਹੁੰਦੀ ਹੈ ਪਰ ਉਹਦੇ ਕੀਤੇ ਹੁਕਮ ਚਾਰਦੀਵਾਰੀ ਵਿੱਚ ਹੀ ਰਹਿ ਜਾਂਦੇ ਨੇ। ਜਿਸ ਪਿੱਛੋਂ ਪੰਥਕ ਜਥੇਬੰਦੀਆਂ ਨੇ ਦੁੱਖ ਜਤਾਇਆ ਸੀ। ਪਰ ਅੱਜ ਤੱਖਤ ਸਾਹਿਬ ਦੀ ਗਰਿਮਾ ਨੂੰ ਫਰਕ ਨਹੀਂ ਪਏਗਾ?  ਕਦੇ ਜੱਜ ਵੀ ਆਦੇਸ਼ ਜਾਂ ਸੰਮਨ ਮਿਲਣ ਵਾਲੇ ਨੂੰ ਦੋਸ਼ੀ ਦੇ ਘਰ ਗਿਆ ? ਬਾਕੀ ਮੁਲਾਕਾਤ ਬਾਅਦ ਦੇਖੋ ਕੀ ਬਣਦਾ!…

Back to top button