Amritsar

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਬਿਆਨ, ਨਵਾਂ ਪ੍ਰਧਾਨ ਚੁਣੇਗੀ 5ਮੈਂਬਰੀ ਕਮੇਟੀ !  ਫਸੀਲ ਦੇ ਹੁਕਮਾਂ ਤਹਿਤ ਹੋਈ ਭਰਤੀ ਪ੍ਰਵਾਨ ਹੋਵੇਗੀ?

ਮੈਂ ਕੱਪੜੇ ਪੈਕ ਕਰ ਰੱਖੇ ਹੋਏ ਜਦੋਂ ਮਰਜੀ ਕਰ ਦੇਣ  ਛੁੱਟੀ!

ਸਟਾਫ ਰਿਪੋਰਟ  3/3/25

ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਦਿਨ ਚੜਦੇ ਆਇਆ। ਉਹਨਾਂ ਕਿਹਾ 7 ਮੈਂਬਰੀ ਕਮੇਟੀ ਫਸੀਲ ਤੋਂ ਨਿਗਰਾਨੀ ਕਰਨ ਲਈ ਬਣਾਈ ਗਈ ਸੀ। ਪਰ ਅਫਸੋਸ ਹੈ ਪਿੱਛਲੇ ਦਿਨੀਂ ਪੱਤਰ ਮਿਲਿਆ ਕਿ ਸਾਡਾ ਕਹਿਣਾ ਨਹੀਂ ਮੰਨਿਆ ਜਾ ਰਿਹਾ ਸੂਤਰਾਂ ਅਨੁਸਾਰ ਏ ਪੱਤਰ ਧਾਮੀ ਜੀ ਵਲੋਂ ਲਿਖਿਆ ਗਿਆ ਸੀ। ਪਰ ਜਥੇਦਾਰ ਕਹਿੰਦੇ ਹੁਣ 2 ਮੈਂਬਰ ਵਿੱਚੋ ਅਸਤੀਫ਼ਾ ਦੇ ਗਏ ਜੋ ਮੰਦਭਾਗਾ ਹੈ। ਉਹਨਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ 5 ਮੈਂਬਰਾਂ ਵਿੱਚੋ ਹੀ ਕੌਡੀਨੇਟਰ ਚੁਣ ਲਿਆ ਜਾਵੇਗਾ। ਜਦਕਿ ਹਾਲੇ ਕਿਰਪਾਲ ਸਿੰਘ ਬੰਡੂਗਰ ਦਾ ਅਸਤੀਫ਼ਾ ਜਥੇਦਾਰ ਸਾਹਿਬ ਕੋਲ ਨਹੀਂ ਪੁੱਜਾ। 2ਦਸੰਬਰ ਨੂੰ ਭਰਤੀ ਵਾਸਤੇ ਫਸੀਲ ਤੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੁਕਮਾਂ ਮੁਤਾਬਿਕ ਭਰਤੀ ਸ਼ੁਰੂ ਨਹੀਂ ਹੋਈ। 5ਮੈਂਬਰੀ ਕਮੇਟੀ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰੇ ਏ ਕਹਿੰਦੇ ਨਾਲ ਹੀ ਜਥੇਦਾਰ ਸਾਹਿਬ ਨੂੰ ਪੁੱਛਿਆ ਕਿ ਆਪ ਜੀ ਨੂੰ ਬਦਲਣ ਦੇ ਹੁਲਾਰੇ ਆ ਰਹੇ ਨੇ ਉਸਤੇ ਜਵਾਬ ਦਿਂਦੇ ਜਥੇਦਾਰ ਜੀ ਨੇ ਕਿਹਾ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਹਾਂ ਕਿਸੇ ਬੰਦੇ ਦੇ ਕਹਿਣ ਤੇ ਨਹੀਂ। ਬਾਕੀ ਮੈਂ ਆਪਣੇ ਕਪੜੇ ਬੈਗ ਵਿੱਚ ਪਾਏ ਹੋਏ ਨੇ।

Back to top button