ਜਲੰਧਰ ‘ਚ ਗੋਲੀਬਾਰੀ, IAS ਅਧਿਕਾਰੀ ਦੇ ਗੰਨਮੈਨ ਨੇ ਚਲਾਈਆਂ ਗੋਲੀਆਂ; ਇੱਕ ਜ਼ਖਮੀ
Shooting in Jalandhar, IAS officer's gunman opens fire; one injured

Shooting in Jalandhar, IAS officer’s gunman opens fire; one injured
ਜਲੰਧਰ/ ਅਮਨਦੀਪ ਸਿੰਘ
ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵਿੱਚ ਇੱਕ ਆਈਏਐਸ ਅਧਿਕਾਰੀ ਦੇ ਗੰਨਮੈਨ ਨੇ ਗੋਲੀਬਾਰੀ ਕੀਤੀ ਹੈ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਦੇ ਨਾਲ ਹੀ ਮਾਮਲਾ ਪਲਾਟ ‘ਤੇ ਕਬਜ਼ੇ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਲਾਟ ਦਾ ਮਾਲਕ ਅੱਜ ਮਿੱਟੀ ਪਾਉਣ ਲਈ ਉੱਥੇ ਪਹੁੰਚਿਆ ਸੀ ਜਦੋਂ ਉਕਤ ਪਲਾਟ ਦੇ ਸਾਹਮਣੇ ਰਹਿਣ ਵਾਲਾ ਆਈਏਐਸ ਅਧਿਕਾਰੀ ਆਪਣੇ ਗੰਨਮੈਨ ਨਾਲ ਬਾਹਰ ਆਇਆ। ਜਿਸ ਦੇ ਗੰਨਮੈਨ ਨੇ ਗੋਲੀਬਾਰੀ ਕੀਤੀ।ਜਲੰਧਰ ਵਿੱਚ ਛੋਟੀ ਬਾਰਾਦਰੀ ਦੇ ਪਲਾਟ ਨੰਬਰ ਤਿੰਨ ਦੀ ਉਸਾਰੀ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ, ਜਿਸ ‘ਚ ਪਲਾਟ ਨੰਬਰ ਤਿੰਨ ਦੇ ਮਾਲਕ ਹਰਪ੍ਰੀਤ ਸਿੰਘ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ, ਮਕਾਨ ਨੰਬਰ ਚਾਰ ਛੋਟੀ ਬਾਰਾਦਰੀ ਦੇ ਮਾਲਕ ਸਟੀਵਨ ਕਲੇਅਰ ਦੇ ਗੰਨਮੈਨ ਨੇ ਗੋਲੀ ਚਲਾਈ। ਹਰਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਹੁਣ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ








