Jalandhar

ਜਲੰਧਰ ‘ਚ ਥਾਣੇਦਾਰ ਦੇ ਪੁੱਤ ਨੂੰ ਮਾਰੀ ਗੋਲੀ, ਇਲਾਕੇ ‘ਚ ਮੱਚੀ ਹਲਚਲ

Police station chief's son shot dead in Jalandhar, creating chaos in the area

Police station chief’s son shot dead in Jalandhar, creating chaos in the area

ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਡਰੋਲੀ ਕਲਾਂ ‘ਚ ਇਕ ਨੌਜਵਾਨ ਨੂੰ ਥੋੜ੍ਹੀ ਜਿਹੀ ਤਕਰਾਰ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਨੌਜਵਾਨ ਦੀ ਪਛਾਣ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 ਜਾਣਕਾਰੀ ਮਿਲਣ ‘ਤੇ ਆਦਮਪੁਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹਰਮਨਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ‘ਚ ਏਐਸਆਈ ਹਨ ਅਤੇ ਆਦਮਪੁਰ ਏਅਰਪੋਰਟ ‘ਤੇ ਤਾਇਨਾਤ ਹਨ।

ਪੰਜਾਬ ਪੁਲਿਸ ਦੇ ਅਧਿਕਾਰੀਆਂ ‘ਚ ਮੱਚਿਆ ਹੜਕੰਪ, 3 ਪੁਲਿਸ ਮੁਲਾਜ਼ਮ ਸਸਪੈਂਡ

ਮਾਮਲੇ ਦੀ ਪੁਸ਼ਟੀ ਆਦਮਪੁਰ ਥਾਣੇ ਦੇ ਏਐਸਆਈ ਸਤਨਾਮ ਸਿੰਘ ਨੇ ਕੀਤੀ ਹੈ। ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ। ਹਾਲਾਂਕਿ ਇਲਜਾਮੀ ਅਜੇ ਫਰਾਰ ਹਨ ਪਰ ਜਲਦੀ ਹੀ ਉਨ੍ਹਾਂ ਨੂੰ ਗਿਰਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਪੀੜਤ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ, ਤਾਂ ਹੀ ਦਵਿੰਦਰ ਸਿੰਘ ਆਪਣਾ ਦੋਸਤਾਂ ਸਮੇਤ ਬਾਈਕ ‘ਤੇ ਆ ਕੇ ਉਸਨੂੰ ਰੋਕਿਆ ਅਤੇ ਗਾਲਾਂ ਕੱਢਣ ਲੱਗ ਪਏ। ਦਵਿੰਦਰ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਉਸਦੇ ਪਿਤਾ ਨੂੰ ਵੀ ਗੋਲੀ ਮਾਰ ਦੇਵੇਗਾ ਅਤੇ ਜਾਨ ਤੋਂ ਮਾਰ ਦੇਵੇਗਾ।

Back to top button