
ਇੰਨੋਸੈਂਟ ਹਾਰਟਸ ਕਪੂਰਥਲਾ ਰੋਡ ‘ਤੇ ਕੈਂਟ ਜੰਡਿਆਲਾ ਰੋਡ ਵਿਖੇ ‘ਇਕ ਭਾਰਤ ਸੇ੍ਸ਼ਠ ਭਾਰਤ’ ਵਿਸ਼ੇ ਤਹਿਤ ਸੱਭਿਆਚਾਰਕ ਪੋ੍ਗਰਾਮ ਤੇ ਫਨ ਮੇਲੇ ਦੌਰਾਨ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਖੂਬ ਮਸਤੀ ਕੀਤੀ। ਰੰਗਾਰੰਗ ਪੋ੍ਗਰਾਮ ਦੇ ਨਾਲ-ਨਾਲ ਮਜ਼ੇਦਾਰ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮਨੋਰੰਜਕ ਮੇਲੇ ‘ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਖੇਡਾਂ ਦਾ ਆਨੰਦ ਮਾਣਿਆ।
ਇਸ ਮੌਕੇ ਇੰਨੋਸੈਂਟ ਹਾਰਟ ਦੇ ਅਧਿਅਕਸ਼ ਡਾ. ਅਨੂਪ ਬੌਰੀ ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਸੀਐੱਸਆਰ ਡਾਇਰੈਕਟ ਡਾ. ਪਲਕ ਗੁਪਤਾ ਬੌਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇੰਨੋਸੈਂਟ ਹਾਰਟਸ ਸਕੂਲ, ਟੈਂਟ ਜੰਡਿਆਲਾ ਰੋਡ ਵਿਖੇ ਮੁੱਖ ਮਹਿਮਾਨ ਦੀ ਭੂਮਿਕਾ ਕਾਲਜ ਦੀ ਐਗਜੀਕਿਉਟ ਡਾਇਰੈਕਟਰ ਅਰਾਧਨਾ ਬੌਰੀ ਨੇ ਨਿਭਾਈ, ਜਿਨ੍ਹਾਂ ਦਾ ਸਵਾਗਤ ਸਕੂਲ ਦੀ ਪਿੰ੍ਸੀਪਲ ਸੋਨਾਲੀ ਮਨੋਚਾ ਤੇ ਇਨੋ ਕਿਡਜ਼ ਦੀ ਕੋਆਰਡੀਨੇਟਰ ਗੁਰਮੀਤ ਕੌਰ ਨੇ ਕੀਤਾ। ਪੋ੍ਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਅਸਮਾਨ ‘ਚ ਗੁਬਾਰੇ ਛੱਡਣ ਨਾਲ ਹੋਈ ਤੇ ਸਾਰਾ ਮਾਹੌਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਮੁੱਖ ਮਹਿਮਾਨ ਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇੰਨੋਸੈਂਟ ਹਾਰਟਸ ਦੇ ਮੁਖੀ ਡਾ. ਅਨੂਪ ਬੌਰੀ ਨੇ ਕਿਹਾ ਕਿ ਸਕੂਲ ‘ਚ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਬੱਚਿਆਂ ਦੀ ਸਿਰਜਣਾਤਮਕਤਾ ਤੇ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਸਕੂਲ ‘ਚ ਸਮੇਂ-ਸਮੇਂ ‘ਤੇ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ









