IndiaWorld

ਟਰੰਪ ਵਲੋਂ ਭਾਰਤ ਨੂੰ ਹੋਰ ਰਗੜਾ, ਭਾਰਤ ਦੀਆਂ 6 ਕੰਪਨੀਆਂ ‘ਤੇ ਪਾਬੰਦੀ

US imposes sanctions on Indian companies, Trump further irritates India

ਅਮਰੀਕਾ ਨੇ ਛੇ ਭਾਰਤੀ ਕੰਪਨੀਆਂ ‘ਤੇ ਲਾਇਆ ਪਾਬੰਦੀ

ਅਮਰੀਕਾ ਨੇ ਭਾਰਤ ਦੀਆਂ ਛੇ ਕੰਪਨੀਆਂ—ਅਲਕੇਮਿਕਲ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗਲੋਬਲ ਇੰਡਸਟੀਅਲ ਕੇਮਿਕਲਜ਼ ਲਿਮਿਟੇਡ, ਜੂਪੀਟਰ ਡਾਈ ਕੇਮ ਪ੍ਰਾਈਵੇਟ ਲਿਮਿਟੇਡ, ਰਾਮਨਿਕਲਾਲ ਐਸ ਗੋਸਾਲੀਆ ਐਂਡ ਕੰਪਨੀ, ਪਰਸਿਸਟੈਂਟ ਪੈਟਰੋਕੇਮ ਪ੍ਰਾਈਵੇਟ ਲਿਮਿਟੇਡ ਅਤੇ ਕੰਚਨ ਪਾਲੀਮਰਜ਼ ਕੰਪਨੀ ‘ਤੇ ਪਾਬੰਦੀ ਲਾ ਦਿੱਤੀ ਹੈ।

1. ਅਲਕੇਮਿਕਲ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ: ਇਰਾਨ ਤੋਂ ਜਨਵਰੀ ਤੋਂ ਦਸੰਬਰ 2024 ਤੱਕ 84 ਮਿਲੀਅਨ ਡਾਲਰ ਤੋਂ ਵੱਧ ਦੇ ਪੈਟਰੋਕੇਮਿਕਲ ਉਤਪਾਦ ਖਰੀਦਣ ਦੇ ਦੋਸ਼।

2. ਗਲੋਬਲ ਇੰਡਸਟਰੀਅਲ ਕੇਮਿਕਲਜ਼ ਲਿਮਿਟੇਡ: ਜੁਲਾਈ 2024 ਤੋਂ ਜਨਵਰੀ 2025 ਤੱਕ ਇਰਾਨ ਤੋਂ 51 ਮਿਲੀਅਨ ਡਾਲਰ ਤੋਂ ਵੱਧ ਦੇ ਉਤਪਾਦ (ਵਿੱਚੋਂ ਇੱਕ ਮੇਥਨੋਲ) ਖਰੀਦਣ ਦੇ ਦੋਸ਼।

ਇਹ ਪਾਬੰਦੀਆਂ ਅਮਰੀਕਾ ਵੱਲੋਂ ਇਰਾਨ ‘ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਤੌਰ ‘ਤੇ ਲਾਈ ਗਈਆਂ ਹਨ।

ਅਮਰੀਕਾ ਵੱਲੋਂ ਹੋਰ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ: ਇਰਾਨ ਨਾਲ ਲੈਣ-ਦੇਣ ਕਾਰਨ ਕਾਰਵਾਈ

ਅਮਰੀਕਾ ਨੇ ਇਰਾਨ ਤੋਂ ਪੈਟਰੋਕੇਮਿਕਲ ਉਤਪਾਦ ਖਰੀਦਣ ਦੇ ਦੋਸ਼ਾਂ ‘ਚ ਭਾਰਤ ਦੀਆਂ ਹੋਰ ਕੰਪਨੀਆਂ ‘ਤੇ ਵੀ ਪਾਬੰਦੀ ਲਾਈ ਹੈ:

ਜੂਪੀਟਰ ਡਾਈ ਕੇਮ ਪ੍ਰਾਈਵੇਟ ਲਿਮਿਟੇਡ:
ਜਨਵਰੀ 2024 ਤੋਂ ਜਨਵਰੀ 2025 ਤੱਕ ਇਰਾਨ ਤੋਂ 49 ਮਿਲੀਅਨ ਡਾਲਰ ਤੋਂ ਵੱਧ ਦੇ ਪੈਟਰੋਕੇਮਿਕਲ ਉਤਪਾਦ ਖਰੀਦਣ ਦੇ ਦੋਸ਼।

ਰਾਮਨਿਕਲਾਲ ਐਸ. ਗੋਸਾਲੀਆ ਐਂਡ ਕੰਪਨੀ:
ਇਸ ਕੰਪਨੀ ਨੇ ਜਨਵਰੀ 2024 ਤੋਂ ਜਨਵਰੀ 2025 ਤੱਕ ਇਰਾਨ ਤੋਂ 22 ਮਿਲੀਅਨ ਡਾਲਰ ਤੋਂ ਵੱਧ ਦੇ ਉਤਪਾਦ ਖਰੀਦੇ।

ਪਰਸਿਸਟੈਂਟ ਪੈਟਰੋਕੇਮ ਪ੍ਰਾਈਵੇਟ ਲਿਮਿਟੇਡ:
ਅਮਰੀਕਾ ਦੇ ਅਨੁਸਾਰ, ਇਸ ਕੰਪਨੀ ਨੇ ਅਕਤੂਬਰ 2024 ਤੋਂ ਦਸੰਬਰ 2024 ਤੱਕ ਇਰਾਨ ਤੋਂ ਲਗਭਗ 14 ਮਿਲੀਅਨ ਡਾਲਰ ਦੇ ਪੈਟਰੋਕੇਮਿਕਲ ਉਤਪਾਦ ਖਰੀਦੇ, ਜਿਸ ਵਿੱਚ ਮੇਥਨੋਲ ਵੀ ਸ਼ਾਮਲ ਹੈ।

ਕੰਚਨ ਪਾਲੀਮਰਜ਼ ਕੰਪਨੀ:
ਇਸ ਕੰਪਨੀ ਨੇ ਇਰਾਨ ਤੋਂ 1.3 ਮਿਲੀਅਨ ਡਾਲਰ ਤੋਂ ਵੱਧ ਦੇ ਪੈਟਰੋਕੇਮਿਕਲ ਉਤਪਾਦ ਖਰੀਦੇ।

ਗੁਰਪਤਵੰਤ ਪੰਨੂ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ; ਮੋਦੀ ਸਰਕਾਰ ‘ਤੇ 500% ਟੈਰਿਫ ਲਗਾਉਣ ਦੀ ਮੰਗ

 

ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਚਿੱਠੀ ਲਿਖੀ ਹੈ। ਇਹ ਚਿੱਠੀ 30 ਜੁਲਾਈ ਨੂੰ ਭੇਜੀ ਗਈ ਸੀ। ਇਸ ਵਿੱਚ ਪੰਨੂ ਨੇ ਨਾਂ ਸਿਰਫ਼ ਭਾਰਤ ‘ਤੇ ਲਾਏ ਗਏ 25% ਟੈਰਿਫ ਦਾ ਸਮਰਥਨ ਕੀਤਾ ਹੈ, ਸਗੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱਧ ਵੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਹੈ।

ਪੰਨੂ ਨੇ ਆਪਣਾ ਇਕ ਵੀਡੀਓ ਵੀ ਵਾਇਰਲ ਕੀਤਾ ਹੈ, ਜੋ ਕਿ ਵਾਈਟ ਹਾਊਸ ਦੇ ਬਾਹਰ ਖੜ੍ਹ ਕੇ ਬਣਾਇਆ ਗਿਆ ਹੈ। ਇਸ ਵੀਡੀਓ ਵਿੱਚ ਉਹ ਅਮਰੀਕਾ ਵਿੱਚ ‘ਮੇਡ ਇਨ ਇੰਡੀਆ’ ਉਤਪਾਦਾਂ ‘ਤੇ ਪਹਿਲਾਂ ਤੋਂ ਲਾਗੂ 25% ਟੈਰਿਫ ਦਾ ਸਮਰਥਨ ਕਰ ਰਿਹਾ ਹੈ ਅਤੇ ਨਾਲ ਹੀ 500% ਟੈਰਿਫ ਲਗਾਉਣ ਦੀ ਮੰਗ ਵੀ ਕਰ ਰਿਹਾ ਹੈ।

Back to top button