India

ਟਰੰਪ ਟੈਰਿਫ ਨਾਲ ਪੰਜਾਬ ਨੂੰ 30 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ

Punjab suffers loss of Rs 30,000 crore due to US Trump tariffs

Punjab suffers loss of Rs 30,000 crore due to US Trump tariffs

ਅਮਰੀਕਾ ਵੱਲੋਂ 50 ਫੀਸਦੀ ਟੈਰਿਫ ਵਾਰ ਕਾਰਨ ਪੰਜਾਬ ਦੀ ਇੰਡਸਟਰੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸਦਾ ਅਸਰ ਵੀ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਕਈ ਉਦਯੋਗਪਤੀਆਂ ਦੇ ਆਰਡਰ ਰੁਕ ਗਏ ਹਨ। ਸਿਰਫ਼ 7 ਇੰਡਸਟਰੀਅਲ ਸੈਕਟਰ ਨੂੰ ਹੀ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ, ਜਿਵੇਂ ਕਿ ਕੱਪੜਾ, ਮਸ਼ੀਨ ਟੂਲਜ਼, ਫਾਸਟਨਰਸ, ਆਟੋ ਪਾਰਟਸ, ਖੇਡ ਤੇ ਚਮੜੇ ਦੀ ਇੰਡਸਟਰੀ ਅਤੇ ਖੇਤੀ ਉਪਕਰਨ। ਇਨ੍ਹਾਂ ਉਦਯੋਗਾਂ ਨਾਲ ਜੁੜੇ ਇੰਡਸਟਰੀ ਮਾਲਕਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ‘ਤੇ ਵਧੇ ਟੈਰਿਫ ਦਾ ਸਿੱਧਾ ਲਾਭ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨੂੰ ਹੋਵੇਗਾ।

ਪੰਜਾਬ ਦੇ ਕੱਪੜਾ ਉਦਯੋਗ ‘ਤੇ ਪੈ ਰਿਹਾ ਸਭ ਤੋਂ ਵੱਧ ਅਸਰ

ਅਮਰੀਕਾ ਦੇ ਟੈਰਿਫ ਵਾਰ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਕੱਪੜਾ ਉਦਯੋਗ ‘ਤੇ ਪੈ ਰਿਹਾ ਹੈ। ਲੁਧਿਆਣਾ ਦੀ ਹੌਜਰੀ ਇੰਡਸਟਰੀ ਨੂੰ ਹੀ ਲਗਭਗ 8 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਸਭ ਤੋਂ ਘੱਟ ਨੁਕਸਾਨ ਖੇਤੀਬਾੜੀ ਦੇ ਸਾਜ਼ੋ-ਸਾਮਾਨ ਬਣਾਉਣ ਵਾਲੀ ਇੰਡਸਟਰੀ ਨੂੰ ਲਗਭਗ 200 ਕਰੋੜ ਦਾ ਹੈ।

Back to top button