India
ਗੁਰਦੁਆਰਾ ਸਾਹਿਬ ਸੁਖਆਸਨ ਸਥਾਨ ‘ਚ AC ਫਟਣ ਨਾਲ 3 ਪਵਿੱਤਰ ਸਰੂਪ ਅਗਨੀ ਭੇਂਟ
Three holy images burnt in Gurdwara Sahib due to AC explosion, Sukhaasan place

Three holy images burnt in Gurdwara Sahib due to AC explosion, Sukhaasan place
ਮਾਛੀਵਾੜਾ ਸਾਹਿਬ ਦੇ ਨੇੜੇ ਸਥਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ। ਸੱਚਖੰਡ ਸਾਹਿਬ ਵਿੱਚ ਲੱਗੇ ਏਸੀ ਕੰਪ੍ਰੈਸਰ ਦੇ ਅਚਾਨਕ ਫਟਣ ਨਾਲ ਅੱਗ ਲੱਗ ਗਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪ ਅਗਨੀ ਭੇਂਟ ਹੋ ਗਏ। ਇਸ ਘਟਨਾ ਨੇ ਪੂਰੀ ਸੰਗਤ ਨੂੰ ਝੰਝੋੜ ਕੇ ਰੱਖ ਦਿੱਤਾ।
ਚਸ਼ਮਦੀਦਾਂ ਮੁਤਾਬਿਕ, ਕੰਪ੍ਰੈਸਰ ਫਟਣ ਤੋਂ ਬਾਅਦ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ, ਜੋ ਹੌਲੀ-ਹੌਲੀ ਹੇਠਾਂ ਸੱਚਖੰਡ ਸਾਹਿਬ ਤੱਕ ਆ ਪਹੁੰਚੀ। ਇਸ ਨਾਲ ਤਿੰਨ ਸਰੂਪਾਂ ਨੂੰ ਨੁਕਸਾਨ ਹੋਇਆ। ਹਾਲਾਂਕਿ ਇਸ ਵੇਲੇ ਦਰਬਾਰ ਸਾਹਿਬ ਹਾਲ ਵਿੱਚ ਪਾਠ ਕਰ ਰਹੇ ਬਜ਼ੁਰਗ ਬਲਬੀਰ ਸਿੰਘ ਨੇ ਹਿੰਮਤ ਦਿਖਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਸਤਿਕਾਰ ਨਾਲ ਸੁਰੱਖਿਅਤ ਸਥਾਨ ਤੇ ਪਹੁੰਚਾਇਆ।






