EducationJalandhar

ਇੰਨੋਸੈਂਟ ਹਾਰਟਸ ਦੇ ਨੰਨੇ ਸਿਤਾਰੇ ਬਣੇ ਕਵੀ : ਕਵਿਤਾ ਵਾਚਨ ਨਾਲ ਬੰਨ੍ਹਿਆ ਸਮਾਂ

Innocent Hearts' young stars become poets: Time spent reciting poetry

ਇੰਨੋਸੈਂਟ ਹਾਰਟਸ ਦੇ ਨੰਨੇ ਸਿਤਾਰੇ ਬਣੇ ਕਵੀ : ਕਵਿਤਾ ਵਾਚਨ ਨਾਲ ਬੰਨ੍ਹਿਆ ਸਮਾਂ

ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਈਮਰੀ ਵਿੰਗ, ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਸ਼ਾਖਾਵਾਂ ਵਿੱਚ ਪ੍ਰੀ-ਨਰਸਰੀ ਅਤੇ ਨਰਸਰੀ ਜਮਾਤਾਂ ਦੇ ਨੰਨੇ-ਮੁੰਨੇ ਬੱਚਿਆਂ ਲਈ ਹਿੰਦੀ ਕਵਿਤਾ ਵਾਚਨ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਨੰਨੇ-ਮੁੰਨੇ ਬੱਚਿਆਂ ਨੇ ਉਤਸ਼ਾਹ ਨਾਲ ਆਪਣੇ ਮਨਪਸੰਦ ਵਿਸ਼ਿਆਂ ‘ਤੇ ਕਵਿਤਾਵਾਂ ਸੁਣਾਈਆਂ। ਉਨ੍ਹਾਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀਆਂ ਕਵਿਤਾਵਾਂ ਨੂੰ ਪ੍ਰਭਾਵਸ਼ਾਲੀ ਅਤੇ ਭਾਵਪੂਰਨ ਢੰਗ ਨਾਲ ਪੇਸ਼ ਕੀਤਾ।
ਇਸ ਮੌਕੇ ‘ਤੇ ਵਿਦਿਆਰਥੀਆਂ ਨੇ “ਪੇੜ ਲਗਾਓ”, “ਧਰਤੀ ਦਾ ਨੰਨਾ ਪੰਛੀ”, “ਸਮਾਨ ਵਿੱਚ ਅਣਗਿਣਤ ਤਾਰੇ”, “ਮਾਂ ਦੀ ਗੋਲ ਰੋਟੀ”, “ਸਮਾਂ”, “ਲਾਲ ਬੱਤੀ”, “ਸੂਰਜ”, “ਮਾਂ”, “ਬੱਦਲਾਂ ਦੀ ਗਰਜਨਾ” ਆਦਿ ਵਿਸ਼ਿਆਂ ‘ਤੇ ਕਵਿਤਾਵਾਂ ਪੇਸ਼ ਕਰਕੇ ਸਮਾਂ ਬੰਨ੍ਹਿਆ।ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਕਵਿਤਾ ਪ੍ਰਤੀ ਪਿਆਰ ਪੈਦਾ ਕਰਨਾ, ਉਨ੍ਹਾਂ ਦੀ ਆਤਮ-ਅਭਿਵਿਆਕਤੀ ਅਤੇ ਉਚਾਰਨ ਕੌਸ਼ਲ ਨੂੰ ਵਧਾਉਣਾ ਸੀ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦਾ ਸਿਰਫ਼ ਆਤਮ-ਵਿਸ਼ਵਾਸ ਹੀ ਨਹੀਂ ਵਧਾਉਂਦੀਆਂ, ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

Back to top button