Jalandhar

ਬੁਲੰਦਪੁਰ ਪਿੰਡ ‘ਚ ਨਾਬਾਲਗ ਨਾਲ ਬਦਫੈਲੀ ਕਰਨ ਵਾਲਾ ਡਾਕਟਰ ਗ੍ਰਿਫਤਾਰ

Doctor arrested for molesting minor in Bulandpur village

Doctor arrested for molesting minor in Bulandpur village

ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਨਾਬਾਲਗ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠਾਂ ਕਾਬੂ ਕੀਤੇ ਗਏ ਡਾਕਟਰ ਨੂੰ ਛੁਡਵਾਉਣ ਲਈ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਥਾਣੇ ’ਤੇ ਦਬਾਅ ਬਣਾਇਆ ਗਿਆ ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿਖਾਉਂਦਿਆਂ ਦੋਸ਼ੀ ਨੂੰ ਕਾਨੂੰਨੀ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ। ਸੂਤਰਾਂ ਮੁਤਾਬਕ 19 ਜੂਨ ਨੂੰ ਤਕਰੀਬਨ ਦੁਪਹਿਰ 3 ਵਜੇ ਇੱਕ 13 ਸਾਲਾ ਨਾਬਾਲਗ ਲੜਕਾ ਆਪਣੇ ਦੋਸਤਾਂ ਨਾਲ ਮੰਦਰ ਕੋਲ ਖੜ੍ਹਾ ਸੀ। ਇਥੇ ਡਾਕਟਰ ਅਮਰਜੀਤ ਸਿੰਘ ਮੋਟਰਸਾਈਕਲ ’ਤੇ ਆਇਆ ਤੇ ਬੱਚੇ ਨੂੰ ਆਪਣੇ ਨਾਲ ਬਿਠਾ ਕੇ ਆਪਣੇ ਖੂਹ ਵੱਲ ਲੈ ਗਿਆ। ਸ਼ਿਕਾਇਤ ਅਨੁਸਾਰ ਉੱਥੇ ਡਾਕਟਰ ਵੱਲੋਂ ਬੱਚੇ ਨਾਲ ਗਲਤ ਹਰਕਤ ਦੀ ਕੋਸ਼ਿਸ਼ ਕੀਤੀ ਗਈ।

ਕਿਸੇ ਤਰ੍ਹਾਂ ਬੱਚਾ ਉਥੋਂ ਭੱਜ ਕੇ ਘਰ ਆ ਗਿਆ। ਘਰ ਆ ਕੇ ਬੱਚੇ ਨੇ ਪੂਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ। ਬੱਚੇ ਦੇ ਪਿਤਾ ਵੱਲੋਂ ਤੁਰੰਤ ਥਾਣੇ ਮਕਸੂਦਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਡਾਕਟਰ ਨੇ ਬਾਅਦ ’ਚ ਪਿੰਡ ਆ ਕੇ ਨਾ ਸਿਰਫ਼ ਬੱਚੇ ਨਾਲ ਮਾਰਕੁੱਟ ਕੀਤੀ, ਸਗੋਂ ਉਸਨੂੰ ਧਮਕੀਆਂ ਵੀ ਦਿੱਤੀਆਂ। ਇਸ ਮਾਮਲੇ ’ਚ ਪੁਲਿਸ ਨੇ ਧਾਰਾ 75 ਬਾਲ ਨਿਆਂ ਐਕਟ 2015 ਅਤੇ ਧਾਰਾ 351(2) ਭਾਰਤ ਨਿਆਂ ਸੰਹਿਤਾ ਤਹਿਤ ਕੇਸ ਦਰਜ ਕਰਦਿਆਂ ਡਾਕਟਰ ਨੂੰ ਕਾਬੂ ਕਰਨ ਲਈ ਟੀਮ ਭੇਜੀ। ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਪੁਲਿਸ ਨਾਲ ਝਗੜਾ ਕੀਤਾ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਰਸਤੇ ’ਚ ਵੀ ਉਸ ਵੱਲੋਂ ਕੁਝ ਸਮਰਥਕ ਸੱਦ ਕੇ ਹਿਰਾਸਤ ਤੋਂ ਛੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਸਖ਼ਤੀ ਦਿਖਾਉਂਦਿਆਂ ਉਸ ਨੂੰ ਥਾਣੇ ਲਿਆਉਣ ਸਫਲਤਾ ’ਚ ਹਾਸਲ ਕੀਤੀ।

Back to top button