ਜਲੰਧਰ ‘ਚ ਕੁੱਝ ਲੋਕਾਂ ਨੇ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕਰਵਾਇਆ ਕੁਕਰਮ,,ਵੀਡੀਓ ਕੀਤੀ ਵਾਇਰਲ
A young man was raped by a dog in Jalandhar, the video went viral, so-moto notice was issued by the Punjab SC Commission.

A young man was raped by a dog in Jalandhar, the video went viral, so-moto notice was issued by the Punjab SC Commission.
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੂਰੇ ਇਲਾਕੇ ‘ਚ ਰੋਸ ਫੈਲਾ ਦਿੱਤਾ ਹੈ। ਇਲਜ਼ਾਮ ਹੈ ਕਿ ਮਨੋਰੰਜਨ ਲਈ ਕੁੱਝ ਲੋਕਾਂ ਨੇ 23 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਦਲਿਤ ਨੌਜਵਾਨ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਤੇ ਫਿਰ ਇੱਕ ਕੁੱਤੇ ਤੋਂ ਘਿਨਾਉਣਾ ਕੰਮ ਕਰਵਾਇਆ ਗਿਆ। ਇਹ ਘਟਨਾ ਫਿਲੌਰ ਤਹਿਸੀਲ ਅਧੀਨ ਪੈਂਦੇ ਕਸਬੇ ਗੁਰਾਇਆ ‘ਚ ਵਾਪਰੀ ਦੱਸੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ, ਨੌਜਵਾਨ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ ਤੇ 200 ਰੁਪਏ ਦਿੱਤੇ ਗਏ। ਫਿਰ ਉਸ ਨੂੰ ਇੱਕ ਕੁੱਤੇ ਨਾਲ ਅਸ਼ਲੀਲ ਇਤਰਾਜ਼ਯੋਗ ਹਰਕਤਾਂ ਕਰਨ ਲਈ ਮਜਬੂਰ ਕੀਤਾ ਗਿਆ। ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਗਈ ਤੇ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ। ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ‘ਚ ਰੋਸ ਫੈਲ ਗਿਆ। ਸਥਾਨਕ ਸਮਾਜ ਸੇਵਕ ਵਿਵੇਕ ਸ਼ਰਮਾ ਤੇ ਮੰਗੂ ਸਵਾਮੀ ਨੇ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਲਈ ਸ਼ਰਮਨਾਕ ਘਟਨਾ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸੂਤਰਾਂ ਅਨੁਸਾਰ, ਇਸ ਮਾਮਲੇ ‘ਚ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇੱਕ ਕੁੱਤੇ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਗੁਰਾਇਆ ਖੇਤਰ ਦਾ ਇੱਕ ਨਵਾਂ ਚੁਣਿਆ ਗਿਆ ਆਗੂ ਹੈ। ਹਾਲਾਂਕਿ, ਇਹ ਰਿਪੋਰਟ ਲਿਖੇ ਜਾਣ ਤੱਕ, ਕੋਈ ਪੁਸ਼ਟੀ ਨਹੀਂ ਹੋਈ ਹੈ। ਡੀਐਸਪੀ ਭਰਤ ਮਸੀਹ ਨੇ ਕਿਹਾ ਕਿ ਵੀਡੀਓ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਸ਼ਿਕਾਇਤ ਮਿਲਦੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।
ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਉਹ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸ ਨੇ ਫਿਲਮਾਇਆ ਅਤੇ ਕਿਸ ਨੇ ਵਾਇਰਲ ਕੀਤਾ। ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨਾ ਫੈਲਾਉਣ ਤੇ ਜਾਂਚ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਐਸਸੀ ਕਮੀਸ਼ਨ ਨੇ ਲਿਆ ਨੋਟਿਸ
ਦੂਜੇ ਪਾਸੇ, ਇਸ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜ੍ਹੀ ਨੇ ਸੌ-ਮੋਟੋ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਪੰਜਾਬ ‘ਚ ਇੱਕ ਵਿਲੱਖਣ, ਹੈਰਾਨੀਜਨਕ ਤੇ ਦੁਖਦਾਈ ਘਟਨਾ ਵਾਪਰੀ ਹੈ।









