canada, usa ukJalandhar

ਕੈਨੇਡਾ ”ਚ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼: 21 ਪੰਜਾਬੀ ਨੌਜਵਾਨ 900 ਕਰੋੜ ਦੇ ਨਸ਼ਿਆਂ ਸਣੇ ਗ੍ਰਿਫ਼਼ਤਾਰ

International smuggling network busted in Canada: 21 Punjabi youth arrested with drugs worth Rs 900 crore

International smuggling network busted in Canada: 21 Punjabi youth arrested with drugs worth Rs 900 crore

ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਸ ਨੇ ਲਗਭਗ 1.7 ਟਨ (1,700 ਕਿਲੋਗ੍ਰਾਮ) ਨਸ਼ੀਲੇ ਪਦਾਰਥ ਜ਼ਬਤ ਕਰਦਿਆਂ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੇ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਲਗਭਗ 9.7 ਕਰੋੜ ਅਮਰੀਕੀ ਡਾਲਰ (ਕਰੀਬ 900 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਪੰਜਾਬੀ ਦੱਸੇ ਜਾ ਰਹੇ ਹਨ।

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਸ ਅਨੁਸਾਰ, ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚਲਾਏ ਗਏ ਅਪ੍ਰੇਸ਼ਨ ‘ਪ੍ਰੋਜੈਕਟ ਬੇਅ’ ਰਾਹੀਂ ਇੱਕ ਅਜਿਹੇ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਕਮਰਸ਼ੀਅਲ ਟਰੱਕਾਂ ਰਾਹੀਂ ਕੈਨੇਡਾ-ਅਮਰੀਕਾ ਸਰਹੱਦ ਤੋਂ ਨਸ਼ਾ ਸਪਲਾਈ ਕਰਦਾ ਸੀ।

ਪੁਲਸ ਮੁਤਾਬਕ, ਨੈੱਟਵਰਕ ਵਿੱਚ ਸ਼ਾਮਲ ਕਈ ਟਰੱਕ ਡਰਾਈਵਰ ਸਮਾਨ ਦੀ ਆੜ ਵਿੱਚ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਮਾਮਲੇ ‘ਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 2 ਦੋਸ਼ੀ ਅਜੇ ਵੀ ਫਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਥਿੰਦਲ (27), ਸਿਮਰਨਜੀਤ ਸਿੰਘ (32), ਕੰਵਰਪਾਲ ਕੁਲਾਰ (32), ਜਤਿੰਦਰਪਾਲ ਸਿੰਘ (39), ਜਸਵਿੰਦਰ ਸੋਹੀ (55), ਤੇਜਵਿੰਦਰ ਸੰਧੂ (29), ਹਰਜਵਿੰਦਰ ਸੰਧੂ (33), ਹਨਿੰਦਰਪਾਲ ਗਰੇਵਾਲ (34), ਤਰਮਿੰਦਰ ਸਿੰਘ (19), ਅਵਤਾਰ ਸਹੋਤਾ (54), ਗੁਨਦੀਪ ਤਾਰੀਵਾਲ (32), ਮਹਿਕਪ੍ਰੀਤ ਸਿੰਘ (24) ਅਤੇ ਕਰਨਦੀਪ ਸਿੰਘ (27) ਸ਼ਾਮਲ ਹਨ।

ਪੁਲਸ ਨੇ ਜਾਂਚ ਦੌਰਾਨ 22 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਕੇ 973 KG ਕੋਕੀਨ, 660 KG ਮੈਥਾਮਫੇਟਾਮਾਈਨ, 49 KG ਅਫ਼ੀਮ, 230 ਆਕਸੀਕੋਡੋਨ ਗੋਲੀਆਂ, 17 ਹਥਿਆਰ, ਨਕਦੀ, ਗਹਿਣੇ, ਮੋਬਾਈਲ ਫੋਨ, ਲੈਪਟਾਪ ਅਤੇ ਇੱਕ ਵਾਹਨ ਜ਼ਬਤ ਕੀਤਾ ਹੈ। 

Back to top button