India
ਵੱਡਾ ਬੱਸ ਹਾਦਸਾ: ਡਰਾਈਵਰ ਅਤੇ ਕੰਡਕਟਰ ਸਮੇਤ 7 ਲੋਕਾਂ ਦੀ ਮੌਤ
Major bus accident: 7 people including driver and conductor die

Major bus accident: 7 people including driver and conductor die
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰਿਆ ਹੈ। ਸ਼ਨੀਵਾਰ ਸਵੇਰੇ ਤਿਸਾ-ਬੈਰਾਗੜ੍ਹ ਮੁੱਖ ਸੜਕ ‘ਤੇ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਪ੍ਰਾਈਵੇਟ ਬੱਸ ਬੈਰਾਗੜ੍ਹ ਤੋਂ ਚੰਬਾ ਜਾ ਰਹੀ ਸੀ ਅਤੇ ਚਾਲੂਜ ਮੋੜ ਦੇ ਨੇੜੇ ਹਾਦਸਾਗ੍ਰਸਤ ਹੋ ਗਈ।
ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਅਤੇ ਕੰਡਕਟਰ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਬੱਸ ਸ਼ਨੀਵਾਰ ਸਵੇਰੇ 6:30 ਵਜੇ ਦੇ ਕਰੀਬ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ ਅਤੇ ਹਾਦਸਾ ਵਾਪਰਨ ਵੇਲੇ ਸਿਰਫ਼ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਭਾਜਪਾ ਵਿਧਾਇਕ ਹੰਸ ਰਾਜ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ












