India

ਸ਼ਰਾਬ ਬਣੀ ਲੋਕਾਂ ਲਈ ਕਾਲ, 15 ਲੋਕ ਦੀ ਮੌਤ, 200 ਦੇ ਕਰੀਬ ਹਸਪਤਾਲ ‘ਚ ਦਾਖਲ; CM ਵਲੋਂ ਜਾਂਚ ਦੇ ਹੁਕਮ

Liquor proves fatal for people; 15 dead, nearly 200 hospitalized;

Liquor proves fatal for people; 15 dead, nearly 200 hospitalized;

ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜ਼ਹਿਰੀਲੀ ਸ਼ਰਾਬ ਕਾਰਨ ਕਈ ਪਰਿਵਾਰ ਤਬਾਹ ਹੋ ਗਏ। ਜ਼ਹਿਰੀਲੀ ਸ਼ਰਾਬ ਦੇ ਕਥਿਤ ਸੇਵਨ ਨਾਲ ਮਰਨ ਵਾਲਿਆਂ ਦੀ ਗਿਣਤੀ 8 ਤੋਂ ਵੱਧ ਕੇ 15 ਹੋ ਗਈ ਹੈ। ਘਟਨਾ ਤੋਂ ਤੁਰੰਤ ਬਾਅਦ, ਮੁੱਖ ਮੰਤਰੀ ਖੇਮਚੰਦ ਯੁਮਨਮ ਨੇ ਲੈਂਫਲਪਟ ਦੇ ਸ਼ਿਜਾ ਹਸਪਤਾਲ ਅਤੇ ਸਾਜੀਵਾ ਦੇ ਬਾਬੀਨਾ ਹਸਪਤਾਲ ਦਾ ਦੌਰਾ ਕੀਤਾ। ਜ਼ਹਿਰ ਦੇ ਕਾਰਨ ਇਨ੍ਹਾਂ ਹਸਪਤਾਲਾਂ ਵਿੱਚ 181 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਖਬਰ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। 

ਮੁੱਖ ਮੰਤਰੀ ਖੇਮਚੰਦ ਯੁਮਨਾਮ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ, ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ, “ਮੈਂ ਦੋਵਾਂ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਮਰੀਜ਼ਾਂ ਨੂੰ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।

Back to top button