ਦੋ ਨਸ਼ਾ ਤਸਕਰਾਂ ਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਛੁਡਾਉਣ ਲਈ ਇੱਕ ਮੁਲਜ਼ਮ ਦੀ ਮਾਂ ਨੇ ਪੁਲਿਸ ਦੀ ਕਾਰ ਦੇ ਬੋਨਟ ਨਾਲ ਟੰਗ ਹੋਣ ਦੀ ਕੋਸ਼ਿਸ਼ ਕੀਤੀ ਹੈ।
ਮੁਲਜ਼ਮਾਂ ਨੂੰ ਭੱਜਣ ਤੋਂ ਰੋਕਣ ਲਈ ਔਰਤ ਦੇ ਬੋਨਟ ਨਾਲ ਲਟਕਣ ਦੇ ਬਾਵਜੂਦ ਪੁਲਿਸ ਦੀ ਕਾਰ ਕਰੀਬ 50 ਮੀਟਰ ਤੱਕ ਚੱਲਦੀ ਰਹੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਸੁਪਰਡੈਂਟ ਨੇ ਜਾਂਚ ਪੂਰੀ ਹੋਣ ਤੱਕ ਦੋ ਐਸਆਈ ਅਤੇ ਇੱਕ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।
ਪੁਲਿਸ ਵੱਲੋਂ ਜ਼ਿਲ੍ਹੇ ‘ਚ ਨਜਾਇਜ਼ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਚੱਲਦਿਆਂ ਵਿਸ਼ੇਸ਼ ਟੀਮਾਂ ਲਗਾਤਾਰ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀਆਂ ਹਨ। ਸੋਮਵਾਰ ਨੂੰ ਗੋਟੇਗਾਓਂ ਦੇ ਨਯਾ ਬਾਜ਼ਾਰ ਇਲਾਕੇ ‘ਚ ਪੁਲਿਸ ਟੀਮ ਦੋ ਦੋਸ਼ੀਆਂ ਨੂੰ ਫੜ ਕੇ ਥਾਣੇ ਜਾ ਰਹੀ ਸੀ ਤਾਂ ਫਵਾੜਾ ਚੌਕ ‘ਤੇ ਜਿਵੇਂ ਹੀ ਕਾਰ ਹੌਲੀ ਹੋ ਗਈ ਤਾਂ ਇਕ ਦੋਸ਼ੀ ਦੀ ਮਾਂ ਬੋਨਟ ‘ਤੇ ਚੜ੍ਹ ਗਈ। ਪੁਲਿਸ ਟੀਮ ਧੀਮੀ ਰਫ਼ਤਾਰ ਨਾਲ ਕਾਰ ਨੂੰ ਭਜਾਉਂਦੇ ਹੋਏ ਕੁੱਝ ਹੀ ਦੂਰੀ ‘ਤੇ ਥਾਣੇ ਪਹੁੰਚੀ ਤਾਂ ਜੋ ਦੋਸ਼ੀ ਭੱਜ ਨਾ ਜਾਣ | ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਸੁਪਰਡੈਂਟ ਨੇ ਜਾਂਚ ਪੂਰੀ ਹੋਣ ਤੱਕ ਦੋ ਐਸਆਈ ਅਤੇ ਇੱਕ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।






