EntertainmentIndia

ਫਿਲਮ ਇੰਡਸਟਰੀ ਵਿਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼, ਟਾਪ ਦੀਆਂ ਕਈ ਮਾਡਲਾਂ ਮਨਾ ਰਹੀਆਂ ਰੰਗਰਲੀਆਂ

ਮੁੰਬਈ ਪੁਲਿਸ ਨੇ ਫਿਲਮ ਇੰਡਸਟਰੀ ਵਿਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਇਸ ਰੈਕੇਟ ਨੂੰ ਕਥਿਤ ਤੌਰ ਉਤੇ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਚਲਾ ਰਿਹਾ ਸੀ। ਇਸ ਤੋਂ ਬਾਅਦ ਆਰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਵੱਡੇ ਚਿਹਰੇ ਵੀ ਰੰਗਰਲੀਆਂ ਮਨਾਉਣ ਲਈ ਇਸ ਨਾਲ ਸੰਪਰਕ ਕਰਦੇ ਸੀ।

ਪੁਲਿਸ ਨੇ ਆਰਤੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੇ ਕਬਜ਼ੇ ਵਿਚੋਂ ਦੋ ਮਾਡਲਾਂ ਨੂੰ ਛੁਡਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਯੋਜਨਾ ਵੀ ਤਿਆਰ ਕਰ ਲਈ ਹੈ। ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ ਦੋ ਫਰਜ਼ੀ ਗਾਹਕਾਂ ਨੂੰ ਰਵਾਨਾ ਕੀਤਾ ਤੇ ਦੋ ਮਾਡਲਾਂ ਨੂੰ ਛੁਡਵਾਇਆ। ਇਕ ਮਾਡਲ ਨੂੰ ਇਕ ਪੁਨਰਵਾਸ ਕੇਂਦਰ ਵਿਚ ਵੀ ਭੇਜਿਆ ਗਿਆ ਹੈ।

Leave a Reply

Your email address will not be published. Required fields are marked *

Back to top button