
ਕੇਐਮਵੀ ਨੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਇੱਕ ਰੋਜ਼ਾਂ ਵਿਦਿਅਕ ਫੇਰੀ ਦਾ ਕੀਤਾ ਆਯੋਜਨ
JALANDHAR/ SS CHAHAL
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਜਲੰਧਰ ਦਾ ਇੱਕ ਰੋਜ਼ਾਂ ਵਿਦਿਅਕ ਦੌਰਾ ਦਾ ਆਯੋਜਨ ਕੀਤਾ ਗਿਆ। ਇਸ ਫੇਰੀ ਦਾ ਆਯੋਜਨ ਪੀਜੀ ਡਿਪਾਰਟਮੈਂਟ ਆਫ ਸਾਇਕੋਲੌਜੀ ਦੁਆਰਾ ਕੀਤਾ ਗਿਆ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਾਇਕੈਟਰਿਕ ਵਿਭਾਗ ਦਾ ਦੌਰਾ ਕੀਤਾ ਅਤੇ ਡਾ: ਦੀਪਾਲੀ ਗੁਲ, ਐਸੋਸੀਏਟ ਪ੍ਰੋਫੈਸਰ, ਸਾਇਕੈਟਰੀ ਵਿਭਾਗ ਨਾਲ ਗੱਲਬਾਤ ਵੀ ਕੀਤੀ। ਡਾ: ਦੀਪਾਲੀ ਗੁਲ ਨੇ “ਡਿਜ਼ੀਟਲ ਰਿਲੇਸ਼ਨਸ਼ਿਪ” ‘ਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਡਾ. ਗੁਲ ਨੇ ਡਿਜੀਟਲ ਰਿਲੇਸ਼ਨਸ਼ਿਪ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਅਤੇ ਡਿਜੀਟਲ ਰਿਲੇਸ਼ਨਸ਼ਿਪ ਦੇ ਚੰਗੇ ਅਤੇ ਮਾੜੇ ਪ੍ਰਭਾਵ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਔਨਲਾਈਨ ਸਰਫਿੰਗ ਨਾਲ ਜੁੜੇ ਰੋਮਾਂਚਕਾਰਨ ਲੋਕ ਸਾਈਬਰ ਅਪਰਾਧ ਦੇ ਜਾਲ ਵਿੱਚ ਫਸ ਦੇ ਜਾਂਦੇ ਹਨ। ਇਸਦੇ ਨਾਲ ਹੀ ਉਹਨਾਂ ਨੇ ਅੱਗੇ ਕਿਹਾ ਕਿ ਡਿਜੀਟਲਾਈਜ਼ੇਸ਼ਨ ਅਜੋਕੀ ਪੀੜ੍ਹੀ ਲਈ ਵੀ ਇੱਕ ਵਰਦਾਨ ਸਾਬਤ ਹੋਈ ਹੈ। ਹੁਣ ਦੂਰੀਆਂ ਮਾਇਨੇ ਨਹੀਂ ਰੱਖਦੀਆਂ ਅਤੇ ਸਮਾਗਮਾਂ ਨੂੰ ਬਹੁਤ ਸਸਤੀ ਕੀਮਤ ‘ਤੇ ਆਯੋਜਿਤ ਕੀਤਾ ਜਾਂਦਾ ਹੈ ਕਿਉਂਕਿ ਲੌਜਿਸਟਿਕ ਪ੍ਰਬੰਧ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹਨਾਂ ਸਾਰੇ ਫਾਇਦਿਆਂ ਦੇ ਨਾਲ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਨਾਲ ਵੀ ਗੱਲ ਬਾਤ ਕਰਦੇ ਹਾਂ ਜਾਂ ਆਪਣੀ ਕੋਈ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਉਸਨੂੰ ਚੋਣ ਕਰਨ ਵਿੱਚ ਸੁਚੇਤ ਅਤੇ ਬੁੱਧੀਮਾਨ ਹੋਣ ਦੀ ਲੋੜ ਹੁੰਦੀ ਹੈ। ਉਹਨਾਂ ਨੇ ਵਿਦਿਆਰਥਣਾਂ ਨਾਲ ਸਾਵਧਾਨੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜੋ ਔਨਲਾਈਨ ਕਿਸੇ ਨਾਲ ਜੁੜਨ ਵੇਲੇ ਵਰਤਣੀਆਂ ਚਾਹੀਦੀਆਂ ਹਨ। ਇਸ ਫੇਰੀ ਦਾ ਸਮੁੱਚਾ ਸੈਸ਼ਨ ਬਹੁਤ ਹੀ ਸੋਚਣ ਵਾਲਾ ਰਿਹਾ ਅਤੇ ਇਸ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਸਵਾਲਾਂ ਨੂੰ ਵੀ ਬੁਹਤ ਡੂੰਘੀ ਦਿਲਚਸਪੀ ਨਾਲ ਪੁੱਛਿਆ ਕਿਉਂਕਿ ਵਿਸ਼ਾ ਵਿਦਿਆਰਥੀਆਂ ਲਈ ਬਹੁਤ ਢੁਕਵਾਂ ਸੀ। ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਅਜਿਹੀਆਂ ਗਤੀਵਿਧੀਆਂ ਜੋ ਵਿਦਿਆਰਥੀਆਂ ਦੇ ਗਿਆਨ ਵਿਚ ਵਿਭਿੰਨਤਾ ਲਿਆਉਂਦੀਆਂ ਹਨਨੂੰ ਕਰਵਾਉਣ ਲਈ ਪੀ.ਜੀ. ਡਿਪਾਰਟਮੈਂਟ ਆਫ ਸਾਇਕੋਲੌਜੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।