IndiaHealth

ਦਿਲ ਕੰਬਾਊਂ ਘਟਨਾ, 2 ਧੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਪਿਤਾ ਨੇ ਕੀਤੀ ਖ਼ੁਦਕਸ਼ੀ

ਗੋਰਖਪੁਰ ਵਿਚ ਇਕ ਪਿਤਾ ਤੇ ਦੋ ਨਾਬਾਲਗ ਧੀਆਂ ਨਾਲ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਸਾਰਿਆਂ ਨੇ ਹੈਰਾਨ ਕਰ ਦਿੱਤਾ ਹੈ। ਮ੍ਰਿਤਕ ਜੀਤੇਂਦਰ ਦੇ ਪਿਤਾ ਨੇ ਜਦੋਂ ਪੱਖੇ ‘ਤੇ ਆਪਣੀਆਂ ਦੋਵੇਂ ਪੋਤੀਆਂ ਤੇ ਦੂਜੇ ਕਮਰੇ ਦੇ ਪੱਖੇ ਨਾਲ ਪੁੱਤ ਨੂੰ ਲਟਕਦੇ ਦੇਖਿਆ ਤਾਂ ਉਹ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਗੋਰਖਪੁਰ ਦੇ ਘੋਸੀਪੁਰਵਾ ਕਾਲੋਨੀ ਵਿਚ ਮ੍ਰਿਤਕ ਜੀਤੇਂਦਰ ਆਪਣੇ ਬੁੱਢੇ ਪਿਓ ਤੇ ਦੋ ਬੇਟੀਆਂ ਮਾਨਯਾ (16) ਅਤੇ ਮਾਨਵੀ (14) ਨਾਲ ਰਿਹ ਰਿਹਾ ਸੀ।

ਪੁਲਿਸ ਨੂੰ ਇਸ ਮਾਮਲੇ ਵਿਚ ਵੱਡੀ ਕੁੜੀ ਮਾਨਯਾ ਦੀ ਲਿਖੀ ਹੋਈ ਡਾਇਰੀ ਮਿਲੀ ਹੈ। ਡਾਇਰੀ ਵਿਚ ਪਰਿਵਾਰ ਕਿਸ ਦੌਰ ਤੋਂ ਲੰਘ ਰਿਹਾ ਸੀ, ਉਸ ਦਾ ਪੂਰਾ ਵੇਰਵਾ ਹੈ।

ਡਾਇਰੀ ਦੇ ਕੁਝ ਪੰਨੇ ਇੰਨੇ ਭਾਵੁਕ ਹਨ ਕਿ ਸੁਣਨ ਵਾਲੇ ਦਾ ਦਿਲ ਪਸੀਜ ਜਾਵੇ। ਡਾਇਰੀ ਵਿਚ ਮਾਨਯਾ ਨੇ ਦਿਵਿਆਂਗ ਪਿਤਾ ਜੀਤੇਂਦਰ ਦੇ ਸੰਘਰਸ਼ ਬਾਰੇ ਲਿਖਿਆ ਹੈ ਕਿ ਕਿਵੇਂ ਆਪਣੇ ਨਕਲੀ ਪੈਰ ਨਾਲ ਸਿਲਾਈ ਦੀ ਮਸ਼ੀਨ ਚਲਾਉਂਦੇ ਸਨ। ਦੋਵਾਂ ਬੱਚੀਆਂ ਦੀ ਮਾਂ ਕੁਝ ਸਾਲ ਪਹਿਲਾਂ ਕੈਂਸਰ ਨਾਲ ਮਰ ਗਈ ਸੀ।

ਮਾਨਯਾ ਨੇ ਡਾਇਰੀ ਵਿਚ ਲਿਖਿਆ ਸੀ ਕਿ ਜ਼ਿੰਦਗੀ ਹਰ ਸਮੇਂ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ। ਕਦੇ ਮਨ ਕਰਦਾ ਹੈ ਕਿ ਜ਼ਿੰਦਗੀ ਨੂੰ ਹੀ ਖਤਮ ਕਰ ਦੇਵਾਂ। ਪਤਾ ਨਹੀਂ ਕਿਹੜੇ ਲੌਕ ਹਨ, ਜੋ ਮੇਰੇ ਪਰਿਵਾਰ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਉਹ ਸਾਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ। ਇਸ ਤੋਂ ਇਲਾਵਾ ਇਕ ਪੰਨੇ ‘ਤੇ ਲਿਖਿਆ ਗਿਆ ਹੈ ਕਿ ਇਹ ਸਭ ਬੰਦ ਕਰ ਦਿਓ ਮੈਂ ਹੁਣ ਆਰਾਮ ਕਰਨਾ ਚਾਹੁੰਦੀ ਹਾਂ। ਮਾਨਯਾ ਨੇ ਲਿਖਿਆ ਕਿ ਜ਼ਿੰਦਗੀ ਬਹੁਤ ਕਠੋਰ ਹੈ, ਇੰਨੀ ਕਠੋਰ ਨਾ ਬਣ ਜ਼ਿੰਦਗੀ।

ਮਾਨਵੀ 7ਵੀਂ ਕਲਾਸ ਵਿਚ ਪੜ੍ਹਦੀ ਸੀ ਤੇ ਮਾਨਯਾ 9ਵੀਂ ਵਿਚ। ਦੋਵੇਂ ਹੀ ਬਹੁਤ ਹੁਸ਼ਿਆਰ ਸਨ। 20 ਸਾਲ ਪਹਿਲਾਂ ਪਿੰਡ ਤੋਂ ਗੋਰਖਪੁਰ ਆਉਂਦੇ ਸਮੇਂ ਜੀਤੇਂਦਰ ਦਾ ਮੈਰਵਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਨਾਲ ਇਕ ਪੈਰ ਕੱਟ ਗਿਆ ਸੀ ਜਿਸ ਦੇ ਬਾਅਦ ਉਹ ਬਨਾਉਟੀ ਪੈਰ ਦੇ ਸਹਾਰੇ ਆਪਣਾ ਕੰਮ ਕਰ ਰਹੇ ਸਨ। ਜੀਤੇਂਦਰ ਦੀ ਪਤਨੀ ਦਾ 6 ਮਹੀਨੇ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ।

Leave a Reply

Your email address will not be published. Required fields are marked *

Back to top button