EducationIndia

ਲਿਫ਼ਟ ‘ਚ ਫਸਣ ਨਾਲ 26 ਸਾਲਾਂ ਸਕੂਲ ਮਹਿਲਾ ਟੀਚਰ ਦੀ ਦਰਦਨਾਕ ਮੌਤ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮਲਾਡ ਇਲਾਕੇ ‘ਚ ਇੱਕ 26 ਸਾਲਾਂ ਟੀਚਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਕ ਸਕੂਲ ‘ਚ ਲਿਫਟ ‘ਚ ਫਸਣ ਨਾਲ ਅਧਿਆਪਕਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਉੱਤਰੀ ਮੁੰਬਈ ਦੇ ਮਲਾਡ ਸਥਿਤ ਸੇਂਟ ਮੈਰੀਜ਼ ਇੰਗਲਿਸ਼ ਹਾਈ ਸਕੂਲ ਦੀ ਮਹਿਲਾ ਟੀਚਰ ਜੈਨੇਲ ਫਰਨਾਂਡੀਜ਼ ਲਿਫਟ ‘ਚ ਫਸ ਗਈ, ਜਿਸ ਤੋਂ ਬਾਅਦ ਗੰਭੀਰ ਰੂਪ ‘ਚ ਜ਼ਖਮੀ ਅਧਿਆਪਕਾ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਘਟਨਾ ਮੁੰਬਈ ਦੇ ਮਲਾਡ ਵੈਸਟ ‘ਚ ਚਿਨਚੋਲੀ ਗੇਟ ਨੇੜੇ ਸਥਿਤ ਸੇਂਟ ਮੈਰੀ ਇੰਗਲਿਸ਼ ਸਕੂਲ ‘ਚ ਵਾਪਰੀ। ਫਰਨਾਂਡੀਜ਼ ਨੇ ਜੂਨ 2022 ਵਿੱਚ ਸਕੂਲ ਜੁਆਇਨ ਕੀਤਾ ਸੀ। ਉਹ ਸਹਾਇਕ ਅਧਿਆਪਕਾ ਵਜੋਂ ਕੰਮ ਕਰ ਰਹੀ ਸੀ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਵਾਪਰਿਆ।

ਪੁਲਿਸ ਮੁਤਾਬਕ ਅਧਿਆਪਕਾ ਜੈਨੇਲ ਫਰਨਾਂਡਿਸ ਨੇ ਸਕੂਲ ਦੀ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਦੁਪਹਿਰ 1 ਵਜੇ ਕਲਾਸ ਖਤਮ ਕੀਤੀ। ਇਸ ਤੋਂ ਬਾਅਦ ਉਸ ਨੇ ਦੂਜੀ ਮੰਜ਼ਿਲ ‘ਤੇ ਸਥਿਤ ਸਟਾਫ ਰੂਮ ‘ਚ ਜਾਣਾ ਸੀ। ਇਸ ਲਈ ਲਿਫਟ ਦੇ ਅੰਦਰ ਜਾ ਕੇ ਉਸ ਨੇ ਲਿਫਟ ਦਾ ਬਟਨ ਦਬਾ ਦਿੱਤਾ। ਪਰ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਹੀ ਲਿਫਟ ਉੱਪਰ ਵੱਲ ਵਧਦੀ ਰਹੀ। ਅਜਿਹੇ ‘ਚ ਉਸ ਦਾ ਇਕ ਪੈਰ ਲਿਫਟ ਦੇ ਬਾਹਰ ਅਤੇ ਇਕ ਪੈਰ ਅੰਦਰ ਸੀ। ਉਹ ਲਿਫਟ ਵਿਚ ਪੂਰੀ ਤਰ੍ਹਾਂ ਵੜ ਨਹੀਂ ਸਕੀ ਸੀ ਕਿ ਲਿਫਟ ਸੱਤਵੀਂ ਮੰਜ਼ਿਲ ਵੱਲ ਜਾਣ ਲੱਗੀ।

ਜਿਵੇਂ ਹੀ ਉਹ ਲਿਫਟ ‘ਤੇ ਗਈ ਤਾਂ ਅਧਿਆਪਕਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਕੂਲ ਸਟਾਫ ਉਸ ਨੂੰ ਬਚਾਉਣ ਲਈ ਆਇਆ। ਹਾਲਾਂਕਿ ਉਦੋਂ ਤੱਕ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ। ਉਸ ਨੂੰ ਇਲਾਜ ਲਈ ਲਾਈਫਲਾਈਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਲਿਫਟ ਦੇ ਰੱਖ-ਰਖਾਅ ਅਤੇ ਹੋਰ ਪੁਆਇੰਟਾਂ ਬਾਰੇ ਜਾਂਚ ਕਰ ਰਹੀ ਹੈ।

ਇੱਕ ਅੱਖੀਂ ਵੇਖਣ ਵਾਲੇ ਨੇ ਦੱਸਿਆ ਕਿ ਲਿਫਟ ਵਿੱਚ ਵੜਦੇ ਹੀ ਲਿਫਟ ਅਚਾਨਕ ਉਪਰ ਵੱਲ ਵਧਣ ਲੱਗੀ। ਇਸ ਤੋਂ ਡਰ ਕੇ ਟੀਚਰ ਬਾਹਰ ਵੱਲ ਭੱਜੀ, ਪਰ ਇਸ ਦੌਰਾਨ ਟੀਚਰ ਜਿਨਲ ਦਾ ਇੱਕ ਪੈਰ ਲਿਫਟ ਵਿੱਚ ਫਸ ਗਿਆ ਅਤੇ ਉਹ ਲਿਫਟ ਦੇ ਨਾਲ ਖਿੱਚਦੀ ਹੋਈ ਉਪਰ ਜਾ ਕੇ ਵਿੱਚ ਅਟਕ ਗਈ। ਮੈਡਮ ਦਾ ਸਰੀਰ ਬਾਹਰ ਲਟਕਦਾ ਰਿਹਾ। ਇਸ ਦੌਰਾਨ ਲਿਫਟ ਨਾਲ ਪੈਂਦੇ ਦਬਾਅ ਕਰਕੇ ਟੀਚਰ ਚੀਕਦੀ ਰਹੀ। ਉਥੇ ਮੌਜੂਦ ਦੂਜੇ ਸਟਾਫ ਨੇ ਲਿਫਟ ਨੂੰ ਬੰਦ ਕਰਕੇ ਜਿਨਲ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ। ਅਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਆ ਕੇ ਟੀਚਰ ਨੂੰ ਲਿਫਟ ਤੋਂ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

Leave a Reply

Your email address will not be published. Required fields are marked *

Back to top button