
ਸਮੂਹ ਬੱਸ ਅਪਰੇਟਰ 1 ਨਵੰਬਰ ਤੋਂ ਆਪਣੀਆਂ ਬੱਸਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਕਰਨਗੇ ਸੰਘਰਸ਼ ਸ਼ੁਰੂ
ਜਲੰਧਰ/ SS Chahal
ਪੰਜਾਬ ਚ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਨਿੱਜੀ ਬੱਸ ਆਪਰੇਟਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਅਣਦੇਖੀ ਕਾਰਨ ਬੱਸ ਇੰਡਸਟਰੀ ਖ਼ਤਮ ਹੋਣ ਦੇ ਕੰਢੇ ਪੁੱਜ ਗਈ ਹੈ। ਡੀਜ਼ਲ, ਸਪੇਅਰ ਪਾਰਟਸ, ਟਾਇਰਾਂ ਅਤੇ ਹੋਰ ਵਧੀਆਂ ਲਾਗਤਾਂ ਨੇ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਬੱਸ ਆਪਰੇਟਰਾਂ ਖ਼ਾਸ ਤੌਰ ’ਤੇ ਛੋਟੇ ਬੱਸ ਆਪਰੇਟਰਾਂ ਦਾ ਲੱਕ ਤੋੜ ਦਿੱਤਾ ਹੈ। ਜਿਸ ਦੇ ਵਿਰੋਧ ਚ ਅੱਜ ਪੰਜਾਬ ਮੋਟਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਭਰ ਦੇ ਨਿੱਜੀ ਬੱਸ ਆਪਰੇਟਰਾਂ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਭਰਵਾਂ ਇਕੱਠ ਹੋਇਆ।
ਇਸ ਮੌਕੇ ਵੱਖ ਵੱਖ ਬੱਸ ਅਪਰੇਟਰਾਂ ਨੇ ਸਰਕਾਰ ਵਲੋਂ ਨਿਜੀ ਬੱਸ ਅਪਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਵਾਰੇ ਚਾਨਣਾ ਪਾਇਆ। ਇਸ ਸਮੇ ਯੂਨੀਅਨ ਦੇ ਸੀਨੀਅਰ ਨੇਤਾ ਸੰਦੀਪ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸਮੂਹ ਬੱਸ ਅਪਰੇਟਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਲਾਨ ਕੀਤਾ ਹੈ ਕਿ ਪੰਜਾਬ ਭਰ ਦੇ ਸਮੂਹ ਬੱਸ ਅਪਰੇਟਰ 1 ਨਵੰਬਰ ਤੋਂ ਆਪਣੀਆਂ ਬੱਸਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਆਪਣਾ ਸੰਘਰਸ਼ ਸ਼ੁਰੂ ਕਰਨਗੇ ਅਤੇ ਪੰਜਾਬ ਚ ਕਾਲੀ ਦੀਵਾਲੀ ਮਨਾਉਣਗੇ।


ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾ ਹੋਰ ਵੀ ਵਡਾ ਸੰਘਰਸ਼ ਕੀਤਾ ਜਾਵੇਗਾ ਜਿਵੇ ਬੱਸ ਅੱਡਾ ਜਾਂ ਪੀ ਏ ਪੀ ਚੋਂਕ ਬੰਦ ਕੀਤਾ ਜਾਵੇਗਾ। ਉਸ ਸਮੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੀ ਜੁਮੇਵਾਰੀ ਖੁੱਦ ਸਰਕਾਰ ਦੀ ਹੀ ਹੋਵੇਗੀ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਹੈ ਪੰਜਾਬ ਮੋਟਰ ਯੂਨੀਅਨ ਦੇ ਨੇਤਾ ਸੰਦੀਪ ਸ਼ਰਮਾ ਦਾ , ਦੇਖੋ ਜਲੰਧਰ ਤੋਂ ਐਸ ਐਸ ਚਾਹਲ ਦੀ ਵਿਸ਼ੇਸ਼ ਰਿਪੋਰਟ







