IndiaHealth

ਦਰਜੀ ਨੇ ਸੂਟ ਦਾ ਨਾਪ ਲੈਣ ਮੌਕੇ ਔਰਤ ਨਾਲ ਕੀਤੀ ਗੰਦੀ ਹਰਕਤ

ਪਟਨਾ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਾਜਧਾਨੀ ‘ਚ ਸ਼ੋਅਰੂਮ ‘ਚ ਇਕ ਔਰਤ ਨਾਲ ਗੰਦੀ ਹਰਕਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਔਰਤ ਦਾ ਦੋਸ਼ ਹੈ ਕਿ ਸੂਟ ਦਾ ਨਾਪ ਲੈਣ ਦੇ ਨਾਂ ਉਤੇ ਦਰਜ਼ੀ ਨੇ ਘਿਨੌਣਾ ਕੰਮ ਕੀਤਾ।

ਔਰਤ ਦੀ ਸ਼ਿਕਾਇਤ ਉਤੇ ਜਦੋਂ ਪਤੀ ਸ਼ੋਅਰੂਮ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ।

ਮਹਿਲਾ ਨੇ ਕੱਪੜੇ ਦੇ ਸ਼ੋਅਰੂਮ ਦੇ ਮਾਲਕ ਤੇ ਉਸ ਦੇ ਕਰਮਚਾਰੀਆਂ ਉਤੇ ਦੋਸ਼ ਲਗਾਉਂਦੇ ਹੋਏ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪਟਨਾ ਦੇ ਪੀਰਬਹੋਰ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਔਰਤ ਦੀਵਾਲੀ ਉਤੇ ਸੂਟ ਲੈਣ ਬੋਰਿੰਗ ਕੈਨਾਲ ਰੋਡ ਉਤੇ ਸਥਿਤ ਕੱਪੜਿਆਂ ਦੇ ਸ਼ੋਅਰੂਮ ‘ਚ ਗਈ ਸੀ। ਸੂਟ ਲੈ ਕੇ ਉਸ ਨੇ ਦੁਕਾਨ ਦੇ ਕਰਮਚਾਰੀ ਨੂੰ ਮਾਪ ਲੈਣ ਲਈ ਕਿਹਾ।

ਇਸ ਦੌਰਾਨ ਉਸ ਨੇ ਔਰਤ ਨਾਲ ਗੰਦੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਘਟਨਾ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ। ਜਦੋਂ ਉਸ ਦੇ ਪਤੀ ਨੇ ਦੁਕਾਨਦਾਰ ਨੂੰ ਸ਼ਿਕਾਇਤ ਕੀਤੀ ਤਾਂ ਸਾਰੇ ਕਰਮਚਾਰੀ ਮਿਲ ਕੇ ਪਤੀ ‘ਤੇ ਟੁੱਟ ਪਏ। ਦੋਵਾਂ ਨੇ ਮਿਲ ਕੇ ਔਰਤ ਦੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।

ਇਸ ਤੋਂ ਬਾਅਦ ਜੋੜਾ ਥਾਣੇ ਪਹੁੰਚਿਆ ਅਤੇ ਐਫਆਈਆਰ ਦਰਜ ਕਰਵਾਈ।

Back to top button