Entertainmentcanada, usa uk
ਪੱਤਰਕਾਰ ਵਲੋਂ ਚੋਰੀ, ਡਕੈਤੀ ਬਾਰੇ ਗੱਲ ਕਰਦੇ ਸਮੇ ਇੱਕ ਤੋਤਾ ਪੱਤਰਕਾਰ ਦਾ ਈਅਰਫੋਨ ਚੋਰੀ ਕਰਕੇ ਹੋਇਆ ਫ਼ਰਾਰ, ਦੇਖੋ ਵੀਡੀਓ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਪੱਤਰਕਾਰ ਚੋਰੀ ਅਤੇ ਡਕੈਤੀ ਬਾਰੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੌਰਾਨ ਇੱਕ ਤੋਤਾ ਉਸਦੇ ਈਅਰਫੋਨ ਲੈ ਕੇ ਉੱਡ ਜਾਂਦਾ ਹੈ। ਇਹ ਵੀਡੀਓ ਬਹੁਤ ਮਜ਼ਾਕੀਆ ਹੈ। ਪੱਤਰਕਾਰ ਇੱਕ ਕ੍ਰਾਈਮ ਰਿਪੋਰਟਰ ਹੈ ਅਤੇ ਉਹ ਸਪੈਨਿਸ਼ ਵਿੱਚ ਚੋਰੀ ਬਾਰੇ ਦੱਸ ਰਿਹਾ ਸੀ, ਉਦੋਂ ਹੀ ਤੋਤੇ ਨੇ ਉਸ ਨਾਲ ਜੋ ਕੀਤਾ, ਸੁਣ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ।
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਸ਼ੋਅ ਦੌਰਾਨ ਸਪੇਨ ਦੇ ਪੱਤਰਕਾਰ ਨਿਕੋਲਸ ਕਰੂਮ ਬੋਲ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੇ ਮੋਢੇ ‘ਤੇ ਇੱਕ ਤੋਤਾ ਬੈਠਾ ਹੈ। ਪਹਿਲਾਂ ਤਾਂ ਉਹ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਰਿਹਾ ਅਤੇ ਫਿਰ ਉਸ ਨੇ ਨਿਕੋਲਸ ਦੇ ਕੰਮ ਵਿੱਚ ਵਰਤੇ ਗਏ ਈਅਰਫੋਨਾਂ ਨੂੰ ਦੇਖਿਆ। ਕੁਝ ਹੀ ਦੇਰ ਵਿੱਚ ਉਹ ਕੰਨਾਂ ਵਿਚੋਂ ਈਅਰਫੋਨ ਕੱਢ ਕੇ ਉਡਾ ਗਿਆ। ਵੀਡੀਓ ਅਮਰੀਕਾ ਦਾ ਦੱਸਿਆ ਜਾ ਰਿਹਾ ਹੈ