
ਇੰਨੋਸੈਂਟ ਹਾਰਟ ਸਕੂਲ ਦੇ ਪੰਜੇ ਸਕੂਲ (ਗ੍ਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ, ਰਾਇਲ ਵਰਲਡ ਤੇ ਕਪੂਰਥਲਾ) ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇੰਨੋਕਿਡਸ ਪ੍ਰਰੀ ਪ੍ਰਰਾਇਮਰੀ ਸਕੂਲ ‘ਚ ਲਰਨਰ, ਐਕਸਪਲਾਰਰ, ਡਿਸਕਵਰੀ, ਸਕਾਲਰਜ਼ ਦੇ ਨੰਨ੍ਹੇ-ਮੁੰਨਿਆਂ ਨੇ ਰਵਾਇਤੀ ਲਿਬਾਸਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ‘ਤੇ ਚਾਨਣਾ ਪਾਇਆ। ਪੋ੍ਗਰਾਮ ਦਾ ਆਰੰਭ ਬੱਚਿਆਂ ਨੇ ਮੂਲ ਮੰਤਰ ਨਾਲ ਸ਼ੁਰੂ ਕੀਤਾ ਉਸ ਤੋਂ ਬਾਅਦ ਸ਼ਬਦ ਗਾਇਨ ਪੇਸ਼ ਕੀਤਾ ਗਿਆ। ਇਸ ਮੌਕੇ ਇਕ ਵਿਸ਼ੇਸ਼ ਪ੍ਰਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ। ਇਸ ‘ਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਮਨੁੱਖਤਾ ਦੀ ਭਲਾਈ ਦਾ ਕਾਰਜ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਕਿਹਾ।








