EducationJalandharNakodar

ਕਰਨਲ ਪਰਵੀਨ ਕਾਬਥਿਆਲ ਦੇ ਮੇਹਰਚੰਦ ਪੋਲੀਟੈਕਨਿਕ ਪੁੱਜਣ ਤੇ ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਕੀਤਾ ਸਵਾਗਤ

ਜਲੰਧਰ : SS Chahal

ਐੱਨਸੀਸੀ ਬਟਾਲੀਅਨ ਪੰਜਾਬ ਦੇ ਕਮਾਡਿੰਗ ਅਫ਼ਸਰ ਕਰਨਲ ਪਰਵੀਨ ਕਾਬਥਿਆਲ ਨੇ ਮੇਹਰਚੰਦ ਪੋਲੀਟੈਕਨਿਕ ਦਾ ਦੌਰਾ ਕੀਤਾ। ਉਹਨਾਂ ਦਾ ਸਵਾਗਤ ਪਿ੍ਰਸੀਪਲ ਡਾ. ਜਗਰੂਪ ਸਿੰਘ ਤੇ ਕੈਪਟਨ ਪੰਕਜ ਗੁਪਤਾ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਸਮੇਂ ਐੱਨਸੀਸੀ ਦੇ ਕੈਡੇਟ ਵੀ ਮੌਜੂਦ ਸਨ। ਕਰਨਲ ਪਰਵੀਨ ਨੇ ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਕ ਬੂਟਾ ਵੀ ਲਗਾਇਆ ਤੇ ਕਾਲਜ ਵਿੱਚ ਵੱਖ-ਵੱਖ ਵਿਭਾਗਾ ਦਾ ਦੌਰਾ ਵੀ ਕੀਤਾ। ਉਹਨਾਂ ਆਡੀਟੋਰੀਅਮ ਵਿੱਖੇ ਸਟੂਡੈਂਟ ਅਚੀਵਮੈਂਟ ਗੈਲਰੀ ਨੂੰ ਵੀ ਦੇਖਿਆ ਤੇ ਕੈਡਿਟਸ ਨੂੰ ਵੀ ਸਬੋਧਨ ਕੀਤਾ। ਉਹਨਾਂ ਵਿਜ਼ਿਟਰ ਬੁਕ ‘ਚ ਕਾਲਜ ਅਤੇ ਸਟਾਫ ਅਤੇ ਵਿਦਿਆਰਥੀਆਂ ਦੀ ਤਾਰੀਫ਼ ਕਰਦੇ ਹੋਏ ਕਾਲਜ ਵਿਚਲੇ ਲੈਕਚਰਾਰ ਤੇ ਪੜ੍ਹਾਈ ਦੇ ਬੇਹਤਰੀਨ ਮਾਹੌਲ ਦਾ ਵਿਸ਼ੇਸ਼ ਜਿਕਰ ਕੀਤਾ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ

Back to top button