ਮੁਹੱਲਾ ਉੱਚਾ ਘਾਟੀ (ਫਿਲੌਰ) ‘ਚ ਨਰੇਸ਼ ਕੁਮਾਰ ਦੀ ਧੀ ਲਈ ਧੂਮਧਾਮ ਨਾਲ ਬਰਾਤ ਆਈ ਪਰ ਲਾੜੇ ਨੇ ਮੂੰਹ ਮੰਗਿਆ ਦਾਜ ਨਾ ਮਿਲਣ ‘ਤੇ ਵਿਆਹ ਹੀ ਨਹੀਂ ਕਰਨ ਦੀ ਧਮਕੀ ਦੇ ਦਿੱਤੀ।
ਜਦੋਂ ਲਾੜੀ ਧਿਰ ਨੇ ਉਨ੍ਹਾਂ ਨੂੰ ਪੰਜ ਸੋਨੇ ਦੀਆਂ ਮੁੰਦਰੀਆਂ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਲਾਲਚੀ ਲਾੜੇ ਨੇ ਸਿਹਰਾ ਸੁੱਟ ਦਿੱਤਾ। ਬਿਨਾਂ ਫੇਰੇ ਲਏ ਬਰਾਤ ਸਮੇਤ ਪਰਤ ਗਏ। ਜਦੋਂ ਲਾੜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਬੇਹੋਸ਼ ਹੋ ਗਈ। ਉਸ ਨੂੰ ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਸੰਭਾਲਿਆ।









