Jalandhar

ਮੀਡੀਆ ਵੈਲਫੇਅਰ ਗਰੁੱਪ ਨੇ ਪੰਜਾਬ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਦਿੱਤੀ ਵਧਾਈ, ਆਪਣੇ ਵੋਟਰਾਂ ਦਾ ਕੀਤਾ ਧੰਨਵਾਦ

ਮੀਡੀਆ ਵੈਲਫੇਅਰ ਗਰੁੱਪ ਨੇ ਪੰਜਾਬ ਪ੍ਰੈੱਸ ਕਲੱਬ ਦੀ ਨਵੀਂ ਟੀਮ ਨੂੰ ਦਿੱਤੀ ਵਧਾਈ, ਆਪਣੇ ਵੋਟਰਾਂ ਦਾ ਕੀਤਾ ਧੰਨਵਾਦ
ਜਲੰਧਰ, ਰਾਕੇਸ਼ ਵਰਮਾ, —
ਮੀਡੀਆ ਵੈਲਫੇਅਰ ਗਰੁੱਪ ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ 2022 ਦੀਆਂ ਚੋਣਾਂ ਵਿੱਚ ਕਲੱਬ ਤੇ ਮੋਜੂਦਾ ਰਾਜ ਕਰ ਰਹੇ ਨਿੱਜੀ ਗਰੁੱਪ ਦੇ ਉਮੀਦਵਾਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਵਲੋਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ । ਮੀਡੀਆ ਵੈਲਫੇਅਰ ਗਰੁੱਪ ਨੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਨਵੀ ਚੁਣੀ ਗਈ ਟੀਮ ਨੂੰ ਵਧਾਈ ਦਿਤੀ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ 2022 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਨਿਧੜ੍ਹਕ ਹੋ ਕੇ ਚੋਣ ਲੜੇ ਮੀਡੀਆ ਵੈਲਫੇਅਰ ਗਰੁੱਪ ਦੇ ਸੀਨੀਅਰ ਪੱਤਰਕਾਰ ਮਹਾਂਵੀਰ ਪ੍ਰਸ਼ਾਦ ਨੇ ਜਰਨਲ ਸਕੱਤਰ ਦੇ ਅਹੁਦੇ ਲਈ 102 ਵੋਟ ਅਤੇ ਮੀਤ ਪ੍ਰਧਾਨ ਅਹੁਦੇ ਲਈ 101 ਵੋਟ ਹਾਂਸਲ ਕੀਤੇ, ਨਰਿੰਦਰ ਗੁਪਤਾ ਨੇ ਜੁਆਇੰਟ ਸਕੱਤਰ ਅਹੁਦੇ ਲਈ 83 ਵੋਟ ਹਾਸਲ ਕੀਤੇ , ਮੀਤ ਪ੍ਰਧਾਨ ਅਹੁਦੇ ਲਈ ਗੁਰਪ੍ਰੀਤ ਸਿੰਘ ਪਾਪੀ ਨੇ 55 ਵੋਟ, ਮੀਤ ਪ੍ਰਧਾਨ ਅਹੁਦੇ ਲਈ ਪੁਸ਼ਪਿੰਦਰ ਕੌਰ ਨੇ 45 ਵੋਟ , ਸੀ. ਮੀਤ ਪ੍ਰਧਾਨ ਅਹੁਦੇ ਲਈ ਪ੍ਰਦੀਪ ਬਸਰਾ ਨੇ 40 ਵੋਟ ਅਤੇ ਖਜਾਨਚੀ ਅਹੁਦੇ ਲਈ ਸਮਿਤ ਮਹਿੰਦਰੂ ਨੇ 54 ਵੋਟ ਹਾਂਸਲ ਕੀਤੇ ਹਨ. ਇਨਾ ਉਮੀਦਵਾਰਾਂ ਨੇ ਜਿੱਥੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉੱਥੇ ਨਾਲ ਹੀ ਸਮੂਹ ਪੱਤਰਕਾਰ ਭਾਈਚਾਰੇ ਦੇ ਹਰਇਕ ਦੁੱਖ ਸੁੱਖ ‘ਚ ਸ਼ਾਮਲ ਹੋਣ ਦਾ ਪ੍ਰਣ ਲਿਆ ਹੈ

Leave a Reply

Your email address will not be published.

Back to top button