IndiaEntertainment

20 ਸਾਲਾਂ ਵਿਦਿਆਰਥਣ ਨੂੰ 30 ਸਾਲ ਵੱਡੇ ਟੀਚਰ ਨਾਲ ਹੋਇਆ ਪਿਆਰ, ਮੰਦਰ ‘ਚ ਲਈਆਂ ਲਾਵਾਂ

ਇਕ ਮਾਮਲਾ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ। ਇਥੇ ਇਕ ਟੀਚਰ ਨੇ ਆਪਣੀ ਹੀ ਵਿਦਿਆਰਥਣ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਟੀਚਰ ਤੇ ਵਿਦਿਆਰਥਣ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ 20 ਸਾਲ ਦੀ ਵਿਦਿਆਰਥਣ ਇੰਗਲਿਸ਼ ਕੋਚਿੰਗ ਲਈ ਘਰ ਤੋਂ ਥੋੜ੍ਹੀ ਦੂਰੀ ‘ਤੇ ਮੌਜੂਦ ਕੋਚਿੰਗ ਸੈਂਟਰ ਜਾਂਦੀ ਸੀ। ਇਥੇ ਉਸ ਨੂੰ ਆਪਣੇ 50 ਸਾਲ ਦੇ ਇੰਗਲਿਸ਼ ਪੜ੍ਹਾਉਣ ਵਾਲੇ ਟੀਚਰ ਨਾਲ ਪਿਆਰ ਹੋ ਗਿਆ। ਦੋਵਾਂ ਨੇ ਮੰਦਰ ਵਿਚ ਜਾ ਕੇ ਵਿਆਹ ਕਰ ਲਿਆ। ਦੋਵਾਂ ਦੇ ਵਿਆਹ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਸਮਸਤੀਪੁਰ ਦੇ ਰੋਸੜਾ ਦੀ ਰਹਿਣ ਵਾਲੀ 20 ਸਾਲ ਦੀ ਵਿਦਿਆਰਥਣ ਸ਼ਵੇਤਾ ਕੁਮਾਰੀ ਇੰਗਲਿਸ਼ ਦੀ ਕੋਚਿੰਗ ਲੈਣ ਜਾਂਦੀ ਸੀ। ਪੜ੍ਹਾਈ ਦੌਰਾਨ ਸ਼ਵੇਤਾ ਦਾ ਆਪਣੇ 50 ਸਾਲ ਦੇ ਇੰਗਲਿਸ਼ ਟੀਚਰ ਸੰਗੀਤ ਕੁਮਾਰ ‘ਤੇ ਦਿਲ ਆ ਗਿਆ। ਹੌਲੀ-ਹੌਲੀ ਸੰਗੀਤ ਨੂੰ ਵੀ ਸ਼ਵੇਤਾ ਨਾਲ ਪਿਆਰ ਹੋ ਗਿਆ। ਦੋਵਾਂ ਨੇ ਇਕ-ਦੂਜੇ ਨਾਲ ਜਿਊਣ-ਮਰਨ ਦੀਆਂ ਕਸਮਾਂ ਵੀ ਖਾਧੀਆਂ।

ਇਹ ਵੀ ਪੜ੍ਹੋ : G-mail ਸਰਵਿਸ ਡਾਊਨ ਹੋਣ ਨਾਲ ਦੁਨੀਆ ਭਰ ਵਿਚ 1.5 ਬਿਲੀਅਨ ਤੋਂ ਵੱਧ ਯੂਜਰਸ ਹੋਏ ਪ੍ਰਭਾਵਿਤ

ਸੰਗੀਤ ਤੇ ਸ਼ਵੇਤਾ ਨੇ ਵਿਆਹ ਦਾ ਫੈਸਲਾ ਲਿਆ। ਦੋਵਾਂ ਨੇ ਸਮਸਤੀਪੁਰ ਵਿਚ ਕਿਸੇ ਮਦੰਰ ਵਿਚ ਜਾ ਕੇ ਵਿਆਹ ਕਰ ਲਿਆ। ਇਸ ਦੌਰਾਨ ਉਨ੍ਹਾਂ ਦੇ ਕੁਝ ਜਾਨਣ ਵਾਲੇ ਵੀ ਮੌਜੂਦ ਰਹੇ। 50 ਸਾਲ ਦੇ ਇੰਗਲਿਸ਼ ਟੀਚਰ ਸੰਗੀਤ ਦੀ ਪਤਨੀ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।

Leave a Reply

Your email address will not be published. Required fields are marked *

Back to top button