
ਭਾਰਤ ਤੋਂ ਵੀ ਬਹੁਤ ਸਾਰੇ ਲੋਕ ਅਮਰੀਕਾ ਜਾਣ ਲਈ ਇਹ ਖ਼ਤਰਾ ਮੁੱਲ ਲੈਂਦੇ ਨੇ। ਭਾਵੇਂ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਇਸ ਦੌਰਾਨ ਮੌਤ ਹੋ ਚੁੱਕੀ ਐ, ਪਰ ਫਿਰ ਵੀ ਲੋਕਾਂ ਦਾ ਇਸ ਵਾਸੇ ਰੁਝਾਨ ਵਧ ਰਿਹਾ ਹੈ। ਬੀਤੇ ਸਾਲ ਜਿੱਥੇ ਕੈਨੇਡਾ ਵਾਲੇ ਪਾਸਿਓਂ ਅਮਰੀਕੀ ਸਰਹੱਦ ਪਾਰ ਕਰ ਰਹੇ 4 ਜੀਆਂ ਦਾ ਗੁਜਰਾਤੀ ਪਰਿਵਾਰ ਠੰਢ ਵਿੱਚ ਜਮ ਕੇ ਮੌਤ ਦੇ ਮੂੰਹ ਚਲਾ ਗਿਆ ਸੀ, ਉੱਥੇ ਹੁਣ ਆਪਣੀ ਪਤਨੀ ਤੇ ਬੱਚੇ ਸਣੇ ਮੈਕਸਿਕੋ ਦੀ ਕੰਧ ਟੱਪਦੇ ਇੱਕ ਗੁਜਰਾਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਤੇ ਬੱਚਾ ਗੰਭੀਰ ਜ਼ਖਮੀ ਹੋ ਗਏ।