IndiaHealth

ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਈਸਾਈ ਬਣਾਉਣ ਲਈ ਕੀਤਾ ਮਜਬੂਰ ਕਰਨ ਵਾਲੇ 4 ਲੋਕਾਂ ‘ਤੇ FIR ਦਰਜ

ਬਿਜਨੌਰ ਦੀ ਬਾਦਸ਼ਾਹਪੁਰ ਪੁਲਿਸ ਨੇ ਇਕ ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਬਰਦਸਤੀ ਉਸ ਦੇ ਕੇਸ ਕੱਟਣ ਅਤੇ ਈਸਾਈ ਧਰਮ ਅਪਣਾਉਣ ਲਈ ਦਬਾਅ ਪਾਉਣ ਦੇ ਦੋਸ਼ ਵਿਚ 4 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ।

ਸਿੱਖ ਭਾਈਚਾਰੇ ਦੇ ਪਿੰਡ ਚੰਪਤਪੁਰ ਦੇ ਮਹਿੰਦਰ ਸਿੰਘ ਨੇ ਥਾਣਾ ਸਦਰ ਵਿਚ ਦਿੱਤੀ ਦਰਖਾਸਤ ਵਿਚ ਕਿਹਾ ਕਿ ਇਸੇ ਪਿੰਡ ਦੇ ਬਲਵੀਰ, ਮੰਗਲ ਸਿੰਘ, ਛਿੰਦਰ ਅਤੇ ਅਮਰੀਕ ਨੇ ਉਸ ਦੇ ਲੜਕੇ ਗੁਰਪ੍ਰੀਤ ਦੀ ਕੁੱਟਮਾਰ ਕੀਤੀ ਤੇ ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ।

 

SHO ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 295 ਏ, 323, 352, 504 ਅਤੇ 506 ਤਹਿਤ ਐਫ਼.ਆਈ.ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button