
ਇੰਗਲੈਂਡ ਦੀ ਰਹਿਣ ਵਾਲੀ ਪਾਸਕੇਲ ਸੇਲਿਕ ਨਾਂ ਦੀ ਔਰਤ ਨੇ ਸਾਲ 2019 ‘ਚ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਰਜਾਈ ਨਾਲ ਵਿਆਹ ਕੀਤਾ ਸੀ, ਜਦਕਿ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਇੱਕ ਬੁਆਏਫ੍ਰੈਂਡ ਵੀ ਹੈ। ਜਿਸ ਨਾਲ ਉਸਨੇ ਵਿਆਹ ਕੀਤਾ ਸੀ ਉਹ ਸਿੰਗਲ ਬੈੱਡ ਰਜਾਈ ਹੈ। ਉਹ ਉਸਨੂੰ ਆਪਣੀ ਇਕੱਲਤਾ ਦਾ ਸਾਥੀ ਮੰਨਦੀ ਹੈ, ਇਸ ਲਈ ਉਸਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਦੀ ਬਜਾਏ, ਰਜਾਈ ਨਾਲ ਹੀ ਵਿਆਹ ਕਰ ਲਿਆ। ਇਸ ਅਜੀਬ ਵਿਆਹ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਖਬਰਾਂ ਮੁਤਾਬਕ ਮਹਿਲਾ ਦੇ ਇਸ ਅਜੀਬੋ-ਗਰੀਬ ਵਿਆਹ ‘ਚ ਨਾ ਸਿਰਫ ਉਸ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਸੀ ਸਗੋਂ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਵੀ ਬੁਲਾਇਆ ਸੀ। ਇੱਕ ਇੰਟਰਵਿਊ ‘ਚ ਔਰਤ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਉਸ ਕੋਲ ਸਿਰਫ ਇੱਕ ਰਜਾਈ ਹੈ, ਜਿਸ ਨਾਲ ਉਸ ਨੇ ਵਿਆਹ ਕੀਤਾ ਹੈ, ਸਗੋਂ ਉਸ ਕੋਲ ਹੋਰ ਵੀ ਕਈ ਰਜਾਈਆਂ ਹਨ ਪਰ ਉਸ ਨੂੰ ਉਸੇ ਸਿੰਗਲ ਬੈੱਡ ਰਜਾਈ ਨਾਲ ਖਾਸ ਲਗਾਅ ਹੈ।







