
ਜਲੰਧਰ : ਲਤੀਫਪੁਰਾ ਇਨਸਾਫ਼ ਮੋਰਚਾ ਵੱਲੋਂ 16 ਜਨਵਰੀ ਨੂੰ ਜਲੰਧਰ ਦੇ ਧੰਨੋ ਵਾਲੀ ਨੇੜੇ ਚਾਰ ਘੰਟੇ ਲਈ ਕੀਤੇ ਜਾ ਰਹੇ ਹਾਈਵੇਅ ’ਤੇ ਰੇਲਵੇ ਜਾਮ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਹ ਧਰਨਾ ਸਵੇਰੇ 11:30 ਤੋਂ 3:30 ਵਜੇ ਤੱਕ ਦਿੱਤਾ ਜਾਵੇਗਾ।
ਇਸ ਧਰਨੇ ਵਿੱਚ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਹੋਰ ਮਿਹਨਤਕਸ਼ ਲੋਕ ਜਥੇਬੰਦੀਆਂ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਹੋਰ ਲੋਕ ਸ਼ਮੂਲੀਅਤ ਕਰਨਗੇ।