
ਭਾਰਤੀਆਂ ਦਾ ਕੋਈ ਵੀ ਵਿਆਹ ਸ਼ਾਨਦਾਰ ਖਾਣੇ, ਪਹਿਰਾਵੇ ਅਤੇ ਬੈਂਡ ਬਾਜੇ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਹੈ। ਇਹ ਵਿਆਹ ਭਾਵੇ ਦੇਸ਼ ‘ਚ ਹੋਵੇ ਜਾਂ ਵਿਦੇਸ਼ ‘ਚ ਬਰਾਤ ਦੇਖਣ ਲਈ ਹਰ ਕੋਈ ਰੁੱਕ ਜਾਂਦਾ ਹੈ ਪਰ ਹਾਲ੍ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਭਾਰਤੀ ਬਰਾਤ ਨੇ ਲੰਡਨ ‘ਚ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਲੰਡਨ ‘ਚ ਸ਼ੂਟ ਕੀਤੀ ਗਈ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਸ ਬਰਾਤ ਦਾ ਡਾਂਸ ਜਾਂ ਭਾਰਤੀ ਪਹਿਰਾਵਾ ਨਹੀਂ ਬਲਕਿ ਇਸ ਬਰਾਤ ‘ਚ ਗੋਰਿਆਂ ਦੁਆਰਾ ਵਜਾਇਆ ਜਾ ਰਿਹਾ ਬੈਂਡ ਬਾਜਾ ਸੀ।
ਕੰਪਲੀਟ ਸਰਕਲ ਵੈਲਥ ਦੇ ਮੈਨੇਜਿੰਗ ਪਾਰਟਨਰ ਅਤੇ ਸੀਆਈਓ ਗੁਰਮੀਤ ਚੱਢਾ ਦੁਆਰਾ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਲੰਡਨ ਵਿੱਚ ਸ਼ੂਟ ਕੀਤੀ ਗਈ ਸੀ। ਕਲਿੱਪ ਵਿੱਚ ਦੇਸੀ ਬਰਾਤ ਦੇਖੀ ਜਾ ਸਕਦੀ ਹੈ। ਪਰ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਰਾਤ ਵਿੱਚ ਅੰਗਰੇਜ਼ਾਂ ਵੱਲੋਂ ਬੈਂਡ ਅਤੇ ਬਾਜਾ ਵਜਾਇਆ ਜਾ ਰਿਹਾ ਹੈ। ਘੋੜੇ ਦੀ ਦੇਖਭਾਲ ਕਰਨ ਵਾਲਾ ਵੀ ਅੰਗਰੇਜ਼ ਹੈ।









It’s genuinely very complex in this full of activity life to
listen news on TV, so I simply use the web for that reason, and take the hottest news. https://Rentry.co/87332-dresses-for-women-elevate-your-wardrobe-with-timeless-elegance