IndiaJalandhar

ਆਪ’ ਆਗੂਆਂ ਦੀ ਰਿਸ਼ਵਤ ਲੈਣ ਦੇ ਵਾਇਰਲ ਵੀਡੀਓ ਨੂੰ ਪਰਗਟ ਸਿੰਘ ਨੇ ਲਿਆ ਆੜੇ ਹਥੀ

ਵਿਰੋਧੀ ਧਿਰ ਦੇ ਆਗੂਆਂ ਨੇ ਮਾਨਸਾ ਤੋਂ ‘ਆਪ’ ਆਗੂਆਂ ਦੀ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਤੁਹਾਡੀ ਪਾਰਟੀ ਦੇ 3 ਆਗੂ ਰਿਸ਼ਵਤ ਲੈ ਰਹੇ ਹਨ।

ਜਿਸ ਵਿੱਚ ਆਮ ਆਦਮੀ ਪਾਰਟੀ ਮਾਨਸਾ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ, ਆਪ ਦੇ ਸਕੱਤਰ ਅਤੇ ਮਾਨਸਾ ਮਾਰਕੀਟ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਭੁੱਚਰ ਅਤੇ ਮਾਨਸਾ ਦੇ ਯੂਥ ਪ੍ਰਧਾਨ ਕਈ ਹੋਰ ਕੰਮਾਂ ਲਈ ਰਿਸ਼ਵਤ ਲੈ ਰਹੇ ਹਨ।

 

ਵਾਇਰਲ ਹੋਈ ਵੀਡੀਓ ਬਾਰੇ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਲਿਖਿਆ ਹੈ ਕਿ ਵਿਧਾਨ ਸਭਾ ਵਿੱਚ ਕੱਟੜਤਾ ਅਤੇ ਇਮਾਨਦਾਰੀ ਦੀ ਉੱਚੀ-ਉੱਚੀ ਦੁਹਾਈ ਦੇਣ ਵਾਲਿਆਂ ਦਾ ਇਹ ਸੱਚ ਹੈ। ਪਰਗਟ ਸਿੰਘ ਦਾ ਕਹਿਣਾ ਹੈ ਕਿ ਆਪ ਦੇ ਵਿਧਾਇਕ ਮੰਤਰੀਆਂ ਤੇ ਉਹਨਾਂ ਦੇ ਆਗੂਆਂ ਦੀ ਸ਼ਰਮਨਾਕ ਹਰਕਤਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਮੇਸ਼ਾ ਇਹ ਕਹਿੰਦੇ ਆਏ ਨੇ ਆਮ ਆਦਮੀ ਪਾਰਟੀ ਇਕ ਈਮਾਨਦਾਰ ਪਾਰਟੀ ਹੈ ਅਤੇ ਇਸ ਪਾਰਟੀ ਕੱਟੜ ਇਮਾਨਦਾਰ ਲੋਕ ਹਨ।

Back to top button