ਜਲੰਧਰ-ਪਠਾਨਕੋਟ ਮਾਰਗ ਤੇ ਪੈਂਦੇ ਬੱਲਾਂ ਨਜ਼ਦੀਕ ਸਥਿਤ ਬਿਜਲੀ ਘਰ ਦੇ ਸਾਹਮਣੇ 2 ਲੁਟੇਰੇ ਬਲੈਰੋ ਕਾਰ ਖੋਹ ਕੇ ਫਰਾਰ ਹੋ ਗਏ। ਕਾਰ ਚਾਲਕ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਪਾਰਸ ਅਸਟੇਟ ਗਲੀ ਨੰ 1, ਬਸਤੀ ਬਵਾ ਖੇਲ, ਜਲੰਧਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਬੱਲਾਂ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਉਹ ਰੁਕਿਆ ਤਾਂ ਉਨ੍ਹਾਂ ਨੇ ਉਸ ਨੂੰ ਰਸਤਾ ਪੁੱਛਣ ਦੇ ਬਾਹਾਨੇ ਕਾਰ ਦਾ ਸ਼ੀਸ਼ਾ ਖੋਲ੍ਹਣ ਲਈ ਕਿਹਾ ਤੇ ਜਿਵੇਂ ਹੀ ਉਸ ਨੇ ਸ਼ੀਸ਼ਾ ਖੋਲਿ੍ਹਆ ਤਾਂ ਉਨ੍ਹਾਂ ਨੇ ਪਿੰਡ ਕਾਨਪੁਰ ਦਾ ਰਸਤਾ ਪੁੱਿਛਆ ਅਤੇ ਇਕ ਵਿਅਕਤੀ ਨੇ ਉਸ ਦੇ ਸਿਰ ਤੇ ਬੰਦੂਕ ਤਾਣ ਦਿਤੀ ਤੇ ਉਸ ਨੂੰ ਆਪਣਾ ਪਰਸ ਤੇ ਮੋਬਾਈਲ ਹਵਾਲੇ ਕਰਨ ਲਈ ਕਿਹਾ ਤਾਂ ਉਸ ਨੇ ਆਪਣਾ ਪਰਸ ਉਨ੍ਹਾਂ ਹਵਾਲੇ ਕਰ ਦਿੱਤਾ ਜਿਸ ਵਿਚ 21 ਹਜ਼ਾਰ 500 ਰੁਪਏ ਤੋਂ ਵੱਧ ਦੀ ਨਕਦੀ ਸੀ ਜਦਕਿ ਤਕਰੀਬਨ ਡੇਢ ਲੱਖ ਦੀ ਨਕਦੀ ਅਤੇ ਮੋਬਾਈਲ ਕਾਰ ਵਿਚ ਪਿਆ ਸੀ ਤੇ ਦੂਸਰੇ ਵਿਅਕਤੀ ਨੇ ਕਾਰ ਸਟਾਰਟ ਕੀਤੀ ਤੇ ਜਲੰਧਰ ਵਾਲੇ ਪਾਸੇ ਫਰਾਰ ਹੋ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਵੀ ਪਿੱਛੇ ਹੀ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਕਈਆ ਕੋਲੋਂ ਮਦਦ ਮੰਗੀ ਪਰ ਕਿਸੇ ਨੇ ਵੀ ਉਸ ਨੂੰ ਮਦਦ ਨਹੀਂ ਦਿੱਤੀ। ਆਖਰਕਾਰ ਉਹ ਇਕ ਆਟੋ ਚਾਲਕ ਦੀ ਸਹਾਇਤਾ ਨਾਲ ਜਲੰਧਰ-ਪਠਾਨਕੋਟ ਮਾਰਗ ਤੇ ਪੈਂਦੇ ਪਿੰਡ ਰੇਰੂ ਚੂੰਗੀ ਤੇ ਲੱਗੇ ਪੁਲਿਸ ਨਾਕੇ ਤੇ ਪੁੱਜ ਕੇ ਆਪਣੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ਤੇ ਡੀਐੱਸਪੀ ਕਰਤਾਰਪੁਰ ਤਰਸੇਮ ਮਸੀਹ, ਥਾਣਾ ਮਕਸੂਦਾਂ, ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਖਬਰ ਲਿਖੇ ਜਾਣ ਤੱਕ ਜਾਂਚ ਕੀਤੀ ਜਾ ਰਹੀ ਸੀ।
Read Next
18 hours ago
ਵੱਡੀ ਖ਼ਬਰ ਡਾਕਟਰਾਂ ਡੱਲੇਵਾਲ ਨੂੰ ਲੈ ਕੇ ਹੱਥ ਖੜ੍ਹੇ ਕੀਤੇ! ਪੈ ਗਿਆ ਰੌਲਾ, ਵਾਹਿਗੁਰੂ ਵਾਹਿਗੁਰੂ ਨਾਲ ਗੁੰਜਿਆ ਖਨੋਰੀ…
3 days ago
14 ਤਰੀਕ ਨੂੰ ਇਹ ਨਵੇਂ ਅਕਾਲੀ ਦੱਲ ਦਾ ਹੋਵੇਗਾ ਐਲਾਨ
4 days ago
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮਾਤਾ ਜੀ ਮੈਨੂੰ ਇੱਕ ਵਾਰ ਆਪਣਾ ਪੁੱਤ ਕਹਿ ਦਿਓ, ਦੇਖੋ ਵੀਡੀਓ
4 days ago
ਜਲੰਧਰ ‘ਚ ਤੜਕਸਾਰ ਹੋਈ ਫਾਇਰਿੰਗ, 2 ਨੌਜਵਾਨਾਂ ਦਾ ਗੋਲ਼ੀ ਮਾਰ ਕੇ ਕਤਲ, ਪਿਆ ਭੜਥੂ
6 days ago
ਪੰਜਾਬ ‘ਚ 6 ਜਨਵਰੀ ਨੂੰ ਸਰਕਾਰੀ ਛੁੱਟੀ, ਸਰਕਾਰੀ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ
1 week ago
ਜਲੰਧਰ ‘ਚ 2 ਜਨਵਰੀ ਨੂੰ ਅੱਧੀ ਛੁੱਟੀ ਦਾ ਐਲਾਨ
1 week ago
ਕਿਸਾਨਾਂ ਵਲੋਂ ਹੁਸ਼ਿਆਰਪੁਰ-ਜਲੰਧਰ ਹਾਈਵੇ ‘ਤੇ ਮੰਡਿਆਲਾਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ
2 weeks ago
ਐਨਆਰਆਈ ਸਭਾ ਪੰਜਾਬ (ਜਲੰਧਰ) ਵਿਖੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਨਮਿਤ ਹੋਇਆ ਸ਼ਰਧਾਜਲੀ ਸਮਾਰੋਹ
2 weeks ago
ਵੱਡਾ ਤੋਹਫਾ: ਆਪ ਸਰਕਾਰ ਨੇ 50 ਫੀਸਦੀ ਤੱਕ ਘਟਾਏ ਬਿਜਲੀ ਚਾਰਜ
2 weeks ago
NRI ਸਭਾ ਪੰਜਾਬ (ਜਲੰਧਰ) ਵਿਖੇ ਵਿਦੇਸ਼ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਵੀਂ ਵੈੱਬਸਾਈਟ ਲਾਂਚ ਕਰਨਗੇ ਕਲ੍ਹ ‘ਨੂੰ
Related Articles
Check Also
Close