ਜਲੰਧਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੋਲੀਬਾਰੀ: ਗੜ੍ਹਾ ਰੋਡ ‘ਤੇ 2 ਗੁੱਟਾਂ ‘ਚ ਝੜਪ; ਗੋਲੀ ਲੱਗਣ ਨਾਲ ਇਕ ਨੌਜਵਾਨ ਜ਼ਖਮੀ, ਜਲੰਧਰ ਦੇ ਗੜ੍ਹਾ ਰੋਡ ‘ਤੇ ਪੁਰਾਣੀ ਰੰਜਿਸ਼ ਕਾਰਨ 2 ਗੁੱਟਾਂ ‘ਚ ਲੜਾਈ ਹੋ ਗਈ। ਮਾਮਲਾ ਗੋਲੀਬਾਰੀ ਤੱਕ ਚਲਾ ਗਿਆ। ਗੋਲੀਬਾਰੀ ਦੀ ਘਟਨਾ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਦੀ ਪਛਾਣ ਬੱਲੂ ਵਜੋਂ ਹੋਈ ਹੈ।
ਚਸ਼ਮਦੀਦਾਂ ਮੁਤਾਬਕ ਦੋਵਾਂ ਪਾਸਿਆਂ ਤੋਂ ਕਰੀਬ 4 ਰਾਊਂਡ ਗੋਲੀਬਾਰੀ ਹੋਈ। ਲੋਕਾਂ ਨੇ ਦੱਸਿਆ ਕਿ ਪ੍ਰੇਮਾ ਨਾਂ ਦੇ ਨੌਜਵਾਨ ਦੀ ਵਾਸੂ ਨਾਂ ਦੇ ਨੌਜਵਾਨ ਨਾਲ ਪੁਰਾਣੀ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਇਸੇ ਰੰਜਿਸ਼ ਵਿੱਚ ਪ੍ਰੇਮਾ ਉੱਤੇ ਵੀ ਹਮਲਾ ਹੋਇਆ ਸੀ। ਪੁਲਸ ਨੇ ਪ੍ਰੇਮਾ ਦੀ ਸ਼ਿਕਾਇਤ ‘ਤੇ ਮਾਮਲਾ ਵੀ ਦਰਜ ਕੀਤਾ ਸੀ ਪਰ ਵੀਰਵਾਰ ਰਾਤ ਨੂੰ ਵਾਸੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾ ਦਿੱਤੀਆਂ।










References:
Casino Royale Drehort Casino Bonus ohne Einzahlung Luxus