
ਗੁਹਾਟੀ ਵਿੱਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਇੱਥੋਂ ਦੇ ਜਲੂਕਬਾੜੀ ਇਲਾਕੇ ਵਿੱਚ ਇੱਕ ਵਾਹਨ ਦੀ ਟੱਕਰ ਵਿੱਚ ਘੱਟੋ-ਘੱਟ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਹੋਰ ਜ਼ਖਮੀ ਹੋਏ ਹਨ। ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਇੰਜੀਨੀਅਰਿੰਗ ਕਾਲਜ ਦੇ ਤੀਜੇ ਸਾਲ ਦੇ 10 ਵਿਦਿਆਰਥੀ ਕਾਰ ਵਿਚ ਕਾਲਜ ਕੈਂਪਸ ਤੋਂ ਨਿਕਲੇ। ਰਸਤੇ ਵਿੱਚ ਜਲੂਕਬਾੜੀ ਇਲਾਕੇ ਵਿੱਚ ਉਨ੍ਹਾਂ ਤੇਜ਼ ਰਫ਼ਤਾਰ ਗੱਡੀ ਪਹਿਲਾਂ ਸੜਕ ਦੇ ਡਿਵਾਈਡਰ ਅਤੇ ਫਿਰ ਇੱਕ ਵੈਨ ਵਿੱਚ ਜਾ ਟਕਰਾਈ। ਉਨ੍ਹਾਂ ਕਿਹਾ, ”ਇਸ ਹਾਦਸੇ ‘ਚ ਸੱਤ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰਾਂ ਨੂੰ ਗੰਭੀਰ ਹਾਲਤ ‘ਚ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ