ਆਪਣੇ ਪਿਆਰ ਨੂੰ ਮੁਕੰਮਲ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਈ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ‘ਤੇ ਗੁਆਂਢੀ ਦੇਸ਼ ਦਾ ਜਾਸੂਸ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਭਾਰਤੀ ਜਾਂਚ ਏਜੰਸੀਆਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਇਸ ਦੌਰਾਨ ਸੀਮਾ ਹੈਦਰ ਨੇ ਆਪਣੇ ਸਪੱਸ਼ਟੀਕਰਨ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਜਾਸੂਸ ਨਹੀਂ ਹੈ। ਉਹ ਸਿਰਫ਼ ਇੱਕ ਮਾਂ, ਇੱਕ ਪਤਨੀ, ਇੱਕ ਪ੍ਰੇਮੀ ਹੈ ਅਤੇ ਉਹ ਇਸ ਤੋਂ ਬਹੁਤ ਖੁਸ਼ ਹੈ। ਸੀਮਾ ਹੈਦਰ ਨੇ ਕਿਹਾ, ‘ਭਾਰਤ ਦੇ ਲੋਕਾਂ ਦਾ ਧੰਨਵਾਦ, ਮੇਰਾ ਸਮਰਥਨ ਕਰੋ ਤਾਂ ਕਿ ਮੈਂ ਇੱਥੇ ਰਹਿ ਸਕਾਂ, ਮੈਂ ਇੱਕ ਚੰਗੀ ਭਾਰਤੀ ਬਣ ਕੇ ਦਿਖਾਵਾਂਗੀ, ਮੈਂ ਤੁਹਾਨੂੰ ਇੱਕ ਚੰਗੀ ਹਿੰਦੂ ਬਣਕੇ ਦਿਖਾਵਾਂਗੀ, ਭਾਰਤੀ ਲੋਕ ਮੇਰਾ ਸਮਰਥਨ ਕਰਨ।’ ਸੀਮਾ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਸਮਾਪਤੀ ਕੀਤੀ। ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।