
ਜਲੰਧਰ ਦੇ ਮਸ਼ਹੂਰ ਮਾਂ ਚਿੰਤਪੁਰਨੀ ਮੰਦਿਰ ਮਾਈ ਹੀਰਾਂ ਗੇਟ ‘ਚ ਹੁਣ ਪਾਟੀਆਂ ਜੀਨਾਂ, ਕੈਪਰੀ ਤੇ ਸਕਰਟ ਸਮੇਤ ਪੱਛਮੀ ਪੁਸ਼ਾਕਾਂ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਪਾਠਕ ਨੇ ਦੱਸਿਆ ਕਿ ਹੁਣ ਸ਼ਰਧਾਲੂਆਂ ਨੂੰ ਮਾਮੂਲੀ ਕੱਪੜੇ ਪਾ ਕੇ ਹੀ ਮੰਦਰ ਆਉਣਾ ਪਵੇਗਾ।