canada, usa ukIndia

ਭਾਰਤ ਵਲੋਂ ਕੈਨੇਡੀਅਨ ਡਿਪਲੋਮੈੱਟ ਨੂੰ 5 ਦਿਨਾਂ ਅੰਦਰ ਦੇਸ਼ ਛੱਡਣ ਦੇ ਹੁਕਮ

ਭਾਰਤ ਸਰਕਾਰ ਨੇ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ‘ਤੇ ਵੱਡਾ ਇਲਜ਼ਾਮ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ, ਦੇ ਜਵਾਬ ਵਿਚ ਬਿਆਨ ਜਾਰੀ ਕਰਕੇ ਕੈਨੇਡਾ ਨੂੰ ਤਾੜਨਾ ਕੀਤੀ ਹੈ ਤੇ ਕੈਨੇਡੀਅਨ ਡਿਪਲੋਮੈੱਟ ਨੂੰ ਪੰਜ ਦਿਨਾਂ ਅੰਦਰ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਵਿਗੜਨ ਵਾਲੇ ਹਨ।

ਭਾਰਤ ਸਰਕਾਰ ਪਹਿਲਾਂ ਵੀ ਨਿੱਜਰ ਦੇ ਕਤਲ ਵਿਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਚੁੱਕੀ ਹੈ।

Back to top button