
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਈਸ਼ਾ ਅੰਬਾਨੀ, ਅੰਸ਼ੁਮਨ ਠਾਕੁਰ ਅਤੇ ਹਿਤੇਸ਼ ਕੁਮਾਰ ਸੇਠੀਆ ਨੂੰ ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰਬੀਆਈ ਨੇ 15 ਨਵੰਬਰ ਨੂੰ ਇਨ੍ਹਾਂ ਤਿੰਨਾਂ ਦੀਆਂ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰਬੀਆਈ ਨੇ ਪੱਤਰ ਵਿੱਚ ਲਿਖਿਆ, ‘ਇਹ ਪ੍ਰਵਾਨਗੀ ਇਸ ਪੱਤਰ ਦੀ ਮਿਤੀ ਤੋਂ ਛੇ ਮਹੀਨਿਆਂ ਲਈ ਹੀ ਵੈਧ ਹੈ। ਜੇਕਰ ਕੰਪਨੀ ਇਸ ਸਮਾਂ ਸੀਮਾ ਦੇ ਅੰਦਰ ਪ੍ਰਸਤਾਵ ਨੂੰ ਲਾਗੂ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਉਸਨੂੰ ਪਹਿਲੇ ਮੌਕੇ ‘ਤੇ ਤਬਦੀਲੀ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਦੇ ਕਾਰਨਾਂ ਨਾਲ ਦੁਬਾਰਾ ਅਰਜ਼ੀ ਦੇਣੀ ਪਵੇਗੀ।’ਕੰਪਨੀ ਦੇ ਬੋਰਡ ਨੇ 7 ਜੁਲਾਈ ਨੂੰ ਹੋਈ ਬੈਠਕ ‘ਚ ਈਸ਼ਾ ਅੰਬਾਨੀ ਅਤੇ ਅੰਸ਼ੁਮਨ ਠਾਕੁਰ ਨੂੰ ਗੈਰ-ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ।







