Jalandhar

ਜਲੰਧਰ 'ਚ ਮਾਂ-ਧੀ ਦਾ ਕਤਲ ਕਰਨ ਵਾਲਾ ਦੋਸ਼ੀ ਗੈਂਗਸਟਰ ਜੱਸਾ ਹਥਿਆਰਾਂ ਸਣੇ ਗ੍ਰਿਫਤਾਰ

ਜਲੰਧਰ/ ਚਾਹਲ

ਜਲੰਧਰ ਦੇ ਅਮਨ ਨਗਰ ਵਿੱਚ ਮਾਂ-ਧੀ ਦਾ ਕਤਲ ਕਰਨ ਵਾਲੇ ਜੱਸੇ ਨੂੰ ਕਾਉਂਟਰ ਇੰਟੈਲੀਜੈਂਸ ਦੀ ਪੁਲਿਸ ਨੇ ਕਾਬੂ ਕਰ ਕੇ ਉਸ ਕੋਲੋਂ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਂ- ਧੀ ਦਾ ਕਤਲ ਵਿਦੇਸ਼ ਵਿੱਚ ਬੈਠੇ ਦਮਾਦ ਵੱਲੋਂ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਜੱਸਾ ਵਿਦੇਸ਼ ਵਿੱਚ ਬੈਠੇ ਸੋਨੂ ਖੱਤਰੀ ਲਈ ਕੰਮ ਕਰਦਾ ਹੈ ਉਕਤ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ ‘ਚ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ ਸੀ।

ਇਸ ਵਾਰਦਾਤ ਨੂੰ ਅਮਰੀਕਾ ਰਹਿੰਦੇ ਉਸਦੇ ਜਵਾਈ ਜੱਸਾ ਨੇ ਅੰਜਾਮ ਦਿੱਤਾ ਸੀ ਅਤੇ ਇਸ ਦੇ ਲਈ ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸੇ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਦੀ ਫਿਰੌਤੀ ਗੈਂਗਸਟਰ ਜੱਸਾ ਨੂੰ ਦਿੱਤੀ ਸੀ।

Leave a Reply

Your email address will not be published.

Back to top button