India
ਮਾਰਚ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ
ਮਾਰਚ ਮਹੀਨੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਪੂਰੀ ਲਿਸਟ

ਮਾਰਚ ਮਹੀਨੇ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਕੁੱਲ 14 ਦਿਨਾਂ ਲਈ ਬੈਂਕ ਬੰਦ ਰਹਿਣਗੇ। ਇਸ ਤਹਿਤ 5 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ ਸੱਤ ਦਿਨ ਬੈਂਕਾਂ ਦਾ ਕੰਮਕਾਜ ਠੱਪ ਰਹੇਗਾ। ਦੱਸ ਦਈਏ ਕਿ ਮਾਰਚ ਵਿੱਚ ਦੋ ਵੱਡੇ ਤਿਉਹਾਰ ਹਨ ਜਿਵੇਂ ਕਿ 14 ਮਾਰਚ ਨੂੰ ਹੋਲੀ ਅਤੇ 31 ਮਾਰਚ ਨੂੰ ਈਦ ਉਲ ਫਿਤਰ।
ਜੇਕਰ ਤੁਸੀਂ ਮਾਰਚ ‘ਚ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਇਨ੍ਹਾਂ ਛੁੱਟੀਆਂ ਨੂੰ ਛੱਡ ਕੇ ਬੈਂਕ ਪਹੁੰਚੋ। ਮਾਰਚ ਦੇ ਮਹੀਨੇ ਵਿੱਚ ਤੁਹਾਡੇ ਸੂਬੇ ਅਤੇ ਸ਼ਹਿਰ ਵਿੱਚ ਬੈਂਕ ਕਦੋਂ ਬੰਦ ਹੋਣਗੇ ਦੀ ਪੂਰੀ ਸੂਚੀ ਦੇਖੋ।
ਮਾਰਚ ਵਿੱਚ ਇਨ੍ਹਾਂ ਤਰੀਕਾਂ ਨੂੰ ਬੈਂਕਾਂ ਦੀਆਂ ਛੁੱਟੀਆਂ –
| ਤਰੀਕ | ਕਾਰਨ | ਸੂਬਾ |
| 2 ਮਾਰਚ | ਐਤਵਾਰ | ਹਰ ਥਾਂ |
| 7 ਮਾਰਚ | ਚਾਪਚੂਰ ਕੁਟ | ਮਿਜੋਰਮ |
| 8 ਮਾਰਚ | ਦੂਜਾ ਸ਼ਨੀਵਾਰ | ਹਰ ਥਾਂ |
| 9 ਮਾਰਚ | ਐਤਵਾਰ | ਹਰ ਥਾਂ |
| 13 ਮਾਰਚ | ਹੋਲਿਕਾ ਦਹਿਨ | ਦੇਹਰਾਦੂਨ, ਕਾਨਪੁਰ, ਲਖਨਊ, ਰਾਂਚੀ ਅਤੇ ਤਿਰੂਵਨੰਤਪੁਰਮ |
| 14 ਮਾਰਚ | ਹੋਲੀ | ਹਰ ਥਾਂ |
| 15 ਮਾਰਚ | ਯਾਓਸਾਂਗ ਦਾ ਦੂਜਾ ਦਿਨ | ਅਗਰਤਲਾ, ਭੁਵਨੇਸ਼ਵਰ, ਇੰਫਾਲ ਅਤੇ ਪਟਨਾ |
| 16 ਮਾਰਚ | ਐਤਵਾਰ | ਹਰ ਥਾਂ |
| 22 ਮਾਰਚ | ਚੌਥਾ ਸ਼ਨੀਵਾਰ/ਬਿਹਾਰ ਦਿਵਸ | ਹਰ ਥਾਂ/ਪਟਨਾ |
| 23 ਮਾਰਚ | ਐਤਵਾਰ | ਹਰ ਥਾਂ |
| 27 ਮਾਰਚ | ਸ਼ਬ-ਏ-ਕਦਰ | ਹਰ ਥਾਂ |
| 28 ਮਾਰਚ | ਜਮਾਨਤ ਓਲ ਵਿਦਾ | ਜੰਮੂ-ਕਸ਼ਮੀਰ |
| 30 ਮਾਰਚ | ਐਤਵਾਰ | ਹਰ ਥਾਂ |
| 31 ਮਾਰਚ | ਰਮਜ਼ਾਨ-ਈਦ (ਈਦ-ਉਲ-ਫਿਤਰ)
(ਸ਼ਾਵਲ-1)/ਖੁਤੁਬ-ਏ-ਰਮਜ਼ਾਨ |
ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਹੈਦਰਾਬਾਦ – ਆਂਧਰਾ ਪ੍ਰਦੇਸ਼, ਹੈਦਰਾਬਾਦ – ਤੇਲੰਗਾਨਾ, ਇੰਫਾਲ, ਇਟਾਨਗਰ, ਜੈਪੁਰ, ਜੰਮੂ, ਕਾਨਪੁਰ, ਕੋਚੀ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਣਜੀ, ਪਟਨਾ, ਰਾਂਚੀ, ਸ਼ਿਲਾਂਗ, ਸ਼੍ਰੀਨਗਰ, ਰਾਇਪੁਰ, ਤਿਰੂਵਨੰਤਪੁਰਮ। |








