Jalandhar

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ

ਜਲੰਧਰ ਜ਼ਿਮਨੀ ਚੋਣ ਖਤਮ ਹੋਣ ਤੋਂ ਬਾਅਦ ਚੋਣ ਜਾਬਤਾ ਖਤਮ ਹੁੰਦੇ ਹੀ ਕਮਿਸ਼ਨਰੇਟ ਪੁਲਿਸ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੀ ਦੀ ਲਿਸਟ ਅਨੁਸਾਰ ਸਬ-ਇੰਸਪੈਕਟਰ ਗੁਰਪ੍ਰਰੀਤ ਸਿੰਘ ਨੂੰ ਥਾਣਾ ਨੰਬਰ 2 ਦੇ ਮੁਖੀ, ਜਸਵਿੰਦਰ ਸਿੰਘ ਨੂੰ ਪੁਲਿਸ ਲਾਈਨ, ਇੰਸਪੈਕਟਰ ਗਗਨਦੀਪ ਸਿੰਘ ਨੂੰ ਥਾਣਾ ਨੰਬਰ 3 ਦੇ ਮੁਖੀ, ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੂੰ ਪੁਲਿਸ ਲਾਈਨ, ਇੰਸਪੈਕਟਰ ਮੁਕੇਸ਼ ਕੁਮਾਰ ਥਾਣਾ ਚਾਰ ਦੇ ਮੁਖੀ, ਸਬ-ਇੰਸਪੈਕਟਰ ਮਨਿੰਦਰ ਸਿੰਘ ਨੂੰ ਥਾਣਾ ਚਾਰ ਤੋਂ ਪੁਲਿਸ ਲਾਈਨ, ਇੰਸਪੈਕਟਰ ਪਰਦੀਪ ਸਿੰਘ ਨੂੰ ਥਾਣਾ ਨੰਬਰ 8 ਦੇ ਮੁਖੀ, ਸਬ-ਇੰਸਪੈਕਟਰ ਦਰਸ਼ਨ ਸਿੰਘ ਨੂੰ ਥਾਣਾ ਅੱਠ ਤੋਂ ਪੁਲਿਸ ਲਾਈਨ, ਇੰਸਪੈਕਟਰ ਰਵਿੰਦਰ ਕੁਮਾਰ ਨੂੰ ਥਾਣਾ ਬਾਰਾਂਦਰੀ ਦੇ ਮੁਖੀ, ਸਬ-ਇੰਸਪੈਕਟਰ ਸੁਖਚੈਨ ਸਿੰਘ ਨੂੰ ਥਾਣਾ ਬਾਰਾਂਦਰੀ ਤੋਂ ਪੁਲਿਸ ਲਾਈਨ, ਸਬ-ਇੰਸਪੈਕਟਰ ਬਰਜਿੰਦਰ ਸਿੰਘ ਨੂੰ ਥਾਣਾ ਭਾਰਗੋ ਕੈਂਪ ਦੇ ਮੁਖੀ, ਇੰਸਪੈਕਟਰ ਕਮਲੇਸ਼ ਕੁਮਾਰੀ ਨੂੰ ਥਾਣਾ ਭਾਰਗੋ ਕੈਂਪ ਤੋਂ ਪੁਲਿਸ ਲਾਈਨ, ਇੰਸਪੈਕਟਰ ਕਮਲਜੀਤ ਸਿੰਘ ਨੂੰ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ, ਇੰਸਪੈਕਟਰ ਗੁਰਿੰਦਰਜੀਤ ਸਿੰਘ ਨੂੰ ਥਾਣਾ ਬਸਤੀ ਬਾਵਾ ਖੇਲ ਤੋਂ ਪੁਲਿਸ ਲਾਈਨ, ਇੰਸਪੈਕਟਰ ਸੁਖਬੀਰ ਸਿੰਘ ਨੂੰ ਥਾਣਾ ਕੈਂਟ ਦੇ ਮੁਖੀ, ਇੰਸਪੈਕਟਰ ਜਸਮੇਲ ਕੌਰ ਨੂੰ ਪੁਲਿਸ ਲਾਈਨ, ਇੰਸਪੈਕਟਰ ਇੰਦਰਜੀਤ ਸਿੰਘ ਨੂੰ ਇੰਚਾਰਜ ਸੀਆਈਏ ਸਟਾਫ, ਸਬ-ਇੰਸਪੈਕਟਰ ਕਿਰਪਾਲ ਸਿੰਘ ਨੂੰ ਸਪੈਸ਼ਲ ਬਰਾਂਚ ਤੋਂ ਇੰਚਾਰਜ ਸਪੈਸ਼ਲ ਬਰਾਂਚ, ਥਾਣੇਦਾਰ ਸੰਜੀਵ ਕੁਮਾਰ ਨੂੰ ਓਐੱਸਆਈ ਡੀਪੀਓ ਜਲੰਧਰ ਤਾਇਨਾਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Back to top button