
Son declares father dead to get Rs 25 lakh compensation
ਫਰੀਦਾਬਾਦ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁੱਤ ਨੇ ਆਪਣੇ ਪਿਤਾ ਨੂੰ 25 ਲੱਖ ਦਾ ਮੁਆਵਜ਼ਾ ਲੈਣ ਲਈ ਮ੍ਰਿਤਕ ਐਲਾਨ ਦਿੱਤਾ। ਪਿੰਡ ਵਿਚ ਵੱਡੇ-ਵੱਡੇ ਪੋਸਟਰ ਛਪਵਾ ਕੇ ਲਗਵਾਏ। ਢੋਲ ਨਾਲ ਨੱਚਦੇ ਹੋਏ ਪੂਰੇ ਪਿੰਡ ਵਿਚ ਯਾਤਰਾ ਕੱਢੀ ਪਰ ਜ਼ਿੰਦਾ ਪਿਤਾ ਨੇ ਇਸ ਦਾ ਵੀਡੀਓ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ।
ਪਿਤਾ ਨੇ ਪਹਿਲਾਂ ਆਪਣੇ ਜ਼ਿੰਦਾ ਹੋਣ ਦੀ ਵੀਡੀਓ ਬਣਾ ਕੇ ਸਰਪੰਚ ਨੂੰ ਭੇਜੀ। ਇਸ ਦੇ ਬਾਅਦ ਮੰਗਲਵਾਰ ਨੂੰ ਖੁਦ ਪਿੰਡ ਵਿਚ ਪਹੁੰਚਿਆ ਤੇ ਪੰਚਾਇਤ ਕਰਵਾਈ। ਪੰਚਾਇਤ ਨੇ ਮੁੰਡੇ ਦਾ ਬਾਈਕਾਟ ਕਰ ਦਿੱਤਾ ਹੈ। ਪਿਤਾ ਦਾ ਦੋਸ਼ ਹੈ ਕਿ ਮੁੰਡਾ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹੈ, ਇਸ ਲਈ ਉਹ 9 ਮਹੀਨੇ ਤੋਂ ਘਰ ਤੋਂ ਗਾਇਬ ਸੀ। ਉਹ ਕਹਿ ਰਿਹਾ ਹੈ ਕਿ ਇਹ ਪਿਤਾ ਨੂੰ ਭਾਲਣ ਦਾ ਤਰੀਕਾ ਸੀ।
ਮਾਮਲਾ ਫਰੀਦਾਬਾਦ ਦੇ ਪਿੰਡ ਪਨਹੇੜਾ ਕਲਾਂ ਦਾ ਹੈ। 3 ਅਗਸਤ ਨੂੰ ਸਵਾਮੀ ਰਾਜੇਂਦਰ ਦੇਵ ਮਹਾਰਾਜ ਨਾਂ ਦੇ ਵਿਅਕਤੀ ਨੇ ਆਪਣੇ 79 ਸਾਲ ਦੇ ਜ਼ਿੰਦਾ ਪਿਤਾ ਲਾਲਚੰਦ ਦੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ। ਇਸ ਦੇ ਪਿੰਡ ਵਿਚ 50 ਵੱਡੇ-ਵੱਡੇ ਪੋਸਟਰ ਵੀ ਲਗਾਏ ਗਏ ਜਿਸ ਵਿਚ ਸ਼ਰਧਾਂਜਲੀ ਸਭਾ ਦਾ ਦਿਨ, ਸਮਾਂ ਤੇ ਸਥਾਨ ਲਿਖਿਆ ਗਿਆ ਸੀ। ਪਿੰਡ ਦੇ ਮੰਦਰਾਂ ਵਿਚ ਰੋਟੀਆਂ ਵੰਡੀਆਂ ਗਈਆਂ। ਇਸ ਸਭਾ ਨੂੰ ਲੈ ਕੇ ਰਾਜੇਂਦਰ ਦੀ ਸਫਾਈ ਸੀ ਕਿ ਉਸ ਦੇ ਪਿਤਾ 9 ਮਹੀਨੇ ਪਹਿਲਾਂ ਘਰ ਤੋਂ ਸਾਈਕਲ ‘ਤੇ ਗੋਵਰਧਨ ਪਰਿਕਰਮਾ ਲਈ ਗਏ ਸੀ ਪਰ ਉਹ ਗੋਵਰਧਨ ਤੋਂ ਬਨਾਰਸ ਚਲੇ ਗਏ।








