Punjab
ਰਾਤ ਨੂੰ ਮਿਲਣ ਆਇਆ ਮਾਂ ਦਾ ਪ੍ਰੇਮੀ, ਪੁੱਤ ਨੇ ਕੁਹਾੜੀ ਨਾਲ ਆਸ਼ਕ ਦਾ ਪ੍ਰਾਈਵੇਟ ਪਾਰਟ ਵੱਢ ਸੁੱਟਿਆ
The mother's lover came to visit at night, the son cut Ashak's private part with an ax

ਅਬੋਹਰ ਦੇ ਪਿੰਡ ਧਰਮਪੁਰਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੌਜਵਾਨ ਨੇ ਵਿਅਕਤੀ ਦੀ ਇੱਕ ਲੱਤ ਦੇ ਤਿੰਨ ਟੁਕੜੇ ਕਰ ਦਿੱਤੇ ਤੇ ਦੂਜੀ ਲੱਤ ਤੇ ਇੱਕ ਬਾਂਹ ਵੀ ਬੁਰੀ ਤਰ੍ਹਾਂ ਵੱਢ ਦਿੱਤੀ। ਇਸ ਤੋਂ ਇਲਾਵਾ ਉਸ ਦਾ ਪ੍ਰਾਈਵੇਟ ਪਾਰਟ ਵੀ ਕੱਟ ਸੁੱਟਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ।