India

ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਹੋਈ ਮੌਤ

ਤੇਲੰਗਾਨਾ ਦੇ ਵਾਰੰਗਲ ‘ਚ ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਵਾਰੰਗਲ ਦਾ ਰਹਿਣ ਵਾਲਾ ਕੰਗਣ ਸਿੰਘ ਵਿਦੇਸ਼ ਤੋਂ ਆਪਣੇ ਪੁੱਤਰ ਲਈ ਚਾਕਲੇਟ ਲੈ ਕੇ ਆਇਆ ਸੀ। ਜਦੋਂ 8 ਸਾਲਾ ਸੰਦੀਪ ਨੇ ਚਾਕਲੇਟ ਖਾਧੀ ਤਾਂ ਇਹ ਉਸ ਦੇ ਗਲੇ ‘ਚ ਫਸ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਚਲੀ ਗਈ।

Boy Died Eating Chocolate
Boy Died Eating Chocolate

ਪੁਲਿਸ ਮੁਤਾਬਕ ਦੂਜੀ ਜਮਾਤ ਦਾ ਵਿਦਿਆਰਥੀ ਸੰਦੀਪ ਸ਼ਨੀਵਾਰ ਨੂੰ ਆਪਣੇ ਪਿਤਾ ਵੱਲੋਂ ਲਿਆਂਦੀਆਂ ਚਾਕਲੇਟਾਂ ਲੈ ਕੇ ਸਕੂਲ ਗਿਆ ਸੀ। ਚਾਕਲੇਟ ਖਾਣ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਨੇ ਦਮ ਘੁਟਣ ਨੂੰ ਮੌਤ ਦਾ ਕਾਰਨ ਦੱਸਿਆ ਹੈ।

Back to top button