ਹਸਪਤਾਲ ਦੀ ਵੱਡੀ ਲਾਪਰਵਾਹੀ, ਮਰੀਜ਼ ਦੀ ਲੱਤ ‘ਚ ਲੱਗੀ ਸੱਟ, ਛਾਤੀ ਦਾ ਕਰ ਦਿੱਤਾ ਐਕਸਰੇ
Hospital's gross negligence, patient's leg injured, chest X-ray done

Hospital’s gross negligence, patient’s leg injured, chest X-ray done
ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਨੇ ਅੱਜ ਇੱਕ ਵਾਰੀ ਫਿਰ ਚੰਨ ਚਾੜ ਦਿੱਤਾ। ਦਰਅਸਲ ਇੱਕ ਪ੍ਰਵਾਸੀ ਮਜ਼ਦੂਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਈਕਲ ਤੋਂ ਡਿੱਗ ਕੇ ਤਕਰੀਬਨ 55 ਸਾਲ ਦੇ ਬਜ਼ੁਰਗ ਦੀ ਲੱਤ ਵਿੱਚ ਸੱਟ ਲੱਗ ਗਈ , ਜਿਸ ਤੋਂ ਬਾਅਦ ਦਰਦ ਨਾਲ ਕੁਰਲਾ ਰਹੇ ਚੱਲਣ ਫਿਰਨ ਤੋਂ ਅਸਮਰਥ ਮਰੀਜ਼ ਨੂੰ ਸਵੇਰੇ 10 ਵਜੇ ਦੇ ਕਰੀਬ ਉਸ ਦੇ ਪਰਿਵਾਰਿਕ ਮੈਬਰ ਨਾਲ ਲੈ ਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਐਮਰਜੰਸੀ ਵਾਰਡ ਵਿੱਚ ਪਹੁੰਚੇ ।
ਜਿੱਥੇ ਡਾਕਟਰਾਂ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਦਾ ਦੇਖ ਕੇ ਉਹਨਾਂ ਨੇ ਮਰੀਜ਼ ਦੇ ਤੁਰੰਤ ਇਲਾਜ ਲਈ ਬੇਨਤੀ ਕੀਤੀ ਤਾਂ ਦੁਪਹਿਰ ਬੀਤ ਜਾਣ ਦੇ ਬਾਅਦ ਡਾਕਟਰ ਨੇ ਉਹਨਾਂ ਨੂੰ ਐਕਸਰੇ ਰੂਮ ਵਿੱਚ ਭੇਜ ਦਿੱਤਾ ਜਿੱਥੇ ਕਿ ਉਸ ਦੀ ਲੱਤ ਜਾਂ ਕਮਰ ਦੀ ਜਗ੍ਹਾ ਉਸਦੀ ਛਾਤੀ ਦਾ ਐਕਸਰੇ ਕਰ ਦਿੱਤਾ। ਮਰੀਜ਼ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਵਾਰ -ਵਾਰ ਕਦੇ ਕਿਸੇ ਕਮਰੇ ਕਦੇ ਕਿਸੇ ਕਮਰੇ ਵਿੱਚ ਭੇਜਣ ਕਾਰਨ ਉਹ ਪਰੇਸ਼ਾਨ ਹੋ ਗਏ ਕਿਉਂਕਿ ਉਸ ਦੀ ਲੱਤ ਵਿੱਚ ਤੇਜ਼ ਦਰਦ ਹੋਣ ਕਾਰਨ ਉਹ ਤੁਰਨ ਫਿਰਨ ਤੋਂ ਵੀ ਅਸਮਰਥ ਹੈ।
ਉਸ ਨੇ ਹੋਰ ਦੱਸਿਆ ਕਿ ਪਰਿਵਾਰਕ ਮੈਂਬਰ ਅੱਕ ਥੱਕ ਕੇ ਉਸਨੂੰ ਅੱਤ ਦੀ ਗਰਮੀ ਵਿੱਚ ਜੁਗਾੜੂ ਰੇੜੇ ਵਿੱਚ ਪਾ ਕੇ ਘਰ ਲੈ ਚੱਲੇ ਹਨ ਅਤੇ ਉਹਨਾਂ ਕਥਿਤ ਤੌਰ ‘ਤੇ ਇਹ ਆਰੋਪ ਵੀ ਲਗਾਏ ਕਿ ਹੁਣ ਉਹ ਕੱਲ ਨੂੰ ਕਿਸੇ ਦੀ ਸਿਫਾਰਿਸ਼ ਲੈ ਕੇ ਆਉਣਗੇ ਕਿਉਂਕਿ ਨਿਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਸਮਰੱਥਾ ਉਹਨਾਂ ਵਿੱਚ ਨਹੀਂ ਹੈ। ਉਹਨਾਂ ਕਥਿਤ ਤੌਰ ‘ਤੇ ਹਸਪਤਾਲ ਪ੍ਰਸ਼ਾਸਨ ‘ਤੇ ਆਰੋਪ ਲਗਾਉਂਦਿਆਂ ਇਹ ਵੀ ਦੱਸਿਆ ਕਿ ਬਿਨਾਂ ਸਿਫਾਰਿਸ਼ ਦੇ ਹਸਪਤਾਲ ਵਿੱਚ ਇਲਾਜ ਹੀ ਨਹੀਂ ਹੁੰਦਾ।










